ਫਗਵਾੜਾ (ਡਾ ਰਮਨ /ਅਜੇ ਕੋਛੜ) ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨੇਜਮੈਂਟ ਅੈਂਡ ਐਡਵਾਸ ਸੱਟਡੀਜ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਚੱਲ ਰਹੇ ਹਫਤੇ ਵਿੱਚ ਬੈਸਟ ਆਊਟ ਆਫ ਵੈਸਟ ਕੰਮਪੀਟੀਸ਼ਨ ਫੈਸ਼ਨ ਟੈਕਨੋਲੋਜੀ ਵਿਭਾਗ ਵਲੋਂ ਕਰਵਾਇਆ ਜਿਸ ਵਿੱਚ ਅਲਗ ਅਲਗ ਤਰ੍ਹਾਂ ਦੇ ਡੈਕੋਰੇਸ਼ਨ ਦਾ ਸਮਾਨ ਬਣਾੲਿਆ ਗਿਆ ਜਿਸ ਵਿੱਚ ਡ੍ਰੀਮ ਕੈਚਰ,ਵਾਲ ਹੈਗਿੰਗ,ਸੋ ਪੀਸ,ਜੂਲਰੀ ਬੋਕਸ ਆਦਿ ਸ਼ਾਮਿਲ ਸਨ ੲਿਸ ਮੌਕੇ ਡਾ ਵਿਓਮਾ ਭੋਗਲ ਢੱਟ ਰਾਮਗੜ੍ਹੀਆ ਵਿਦਿਆਕ ਸੰਸਥਾਵਾਂ ਤੇ ਡਾਇਰੈਕਟਰ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਉਨ੍ਹਾਂ ੲਿਹ ਵੀ ਕਿਹਾ ਕਿ ੲਿਸ ਕਿਸਮ ਦੀਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਵਧਾਇਆ ਹੈ ਪਹਿਲੀ ਪੁਜੀਸ਼ਨ ਮੁਸਕਾਨ ,ਦੂਜੀ ਸੀਤਾ ਰਾਣੀ , ਅਤੇ ਤੀਜੀ ਬਬੀਤਾ ਨੇ ਪ੍ਰਾਪਤ ਕੀਤੀ ਉਨ੍ਹਾਂ ਨੇ ਪੀ ਪੀ ਯੂ ਮੈਰਿਟ ਸੂਚੀ ਵਿੱਚ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ ਜਿਸ ਵਿੱਚ ੳੁਨ੍ਹਾਂ ਨੇ ਫਕਿਲਟੀ ਦੀ ਮਿਹਨਤ ਦੀ ਸ਼ਲਾਘਾ ਕੀਤੀ ਜਿਸ ਦੁਆਰਾ ਵਿਦਿਆਰਥੀ ੲਿਹ ਪੁਜੀਸ਼ਨਾਂ ਹਾਸਿਲ ਕਰਨ ਦੇ ਯੋਗ ਹਨ ਪ੍ਰਿੰਸੀਪਲ ਡਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਚੱਲ ਰਹੇ ਹਫਤੇ ਵਿੱਚ ਫੈਸ਼ਨ ਟੈਕਨੋਲੋਜੀ ਵਿਭਾਗ ਵੱਲੋਂ ਬੈਸਟ ਆਫ ਬੈਸਟ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਅਗੋ ਉਨ੍ਹਾਂ ਨੇ ਕਿਹਾ ਕਿ ਫੈਸ਼ਨ ਟੈਕਨੋਲੋਜੀ ਵਿਭਾਗ ਦੀ ਫੈਕਿਲਟੀ ਸ਼ਖਤ ਮਿਹਨਤੀ ਹਨ ਅਤੇ ਅਪਣੇ ਖੇਤਰ ਵਿੱਚ ਮਾਹਿਰ ਹਨ ਅੱਜ ਲੜਕੀ ਨੂੰ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ੲਿਹ ਅੌਰਤ ਹੀ ਹੈ ਜੋ ਪਰਿਵਾਰ ਨੂੰ ਜੋੜਕੇ ਅਤੇ ਪਰਿਵਾਰ ਨੂੰ ਬਣਾੲੇ ਰੱਖਦੀ ਹੈ ਉਨ੍ਹਾਂ ਨੇ ਕਿਹਾ ਕਿ ਕਾਲਜ ਵਿੱਚ ੲਿਸ ਪ੍ਰਕਾਰ ਦੇ ਮੁਕਾਬਲੇ ਨਿੰਰਤਰ ਪ੍ਰਕਿਰਿਆ ਜਾਰੀ ਰਹਿਣਗੇ ੲਿਸ ਮੌਕੇ ਪ੍ਰਿਅੰਕਾ , ਸਿਮਰਪ੍ਰੀਤ ਕੌਰ , ਚਾਹਤ ਸ਼ਰਮਾ ਜਗਦੀਪ ਕੌਰ,ਪੰਕਜ ,ਮਨਜੋਤ ਕੌਰ , ਅਤੇ ਹੋਰ ਵੀ ਅਧਿਆਪਕ ਮੋਜੂਦ ਸਨ