ਸ਼ਾਹਕੋਟ/ਮਲਸੀਆ

(ਸਾਹਬੀ ਦਾਸੀਕੇ)

ਮਹਾਂਸਿ਼ਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਭਾਜਪਾ ਦੇ ਜਿਲ੍ਹਾ ਆਗੂ ਸੰਜਮ ਮੈਸਨ ਦੀ ਅਗਵਾਈ ’ਚ ਸਲੈਚਾ ਰੋਡ ਨਜ਼ਦੀਕ ਪੁਰਾਣੀ ਚੁੰਗੀ, ਸ਼ਾਹਕੋਟ ਵਿਖੇ ਬਦਾਮਾਂ ਵਾਲੀ ਸ਼ਰਦਈ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੇਵਾਦਾਰਾਂ ਨੇ ਬੜੀ ਹੀ ਸ਼ਰਧਾ-ਭਾਵਨਾ ਨਾਲ ਰਾਹਗੀਰਾਂ ਨੂੰ ਰੋਕ-ਰੋਕ ਲੰਗਰ ਛਕਾਇਆ। ਇਸ ਮੌਕੇ ਸੁਦਰਸ਼ਨ ਸੋਬਤੀ ਜਿਲ੍ਹਾ ਪ੍ਰਧਾਨ ਬੀਜੇਪੀ ਜਲੰਧਰ ਦਿਹਾਤੀ ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ ਤੇ ਸਮੂਹ ਸੰਗਤਾਂ ਨੂੰ ਮਹਾਂਸਿ਼ਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਨੀ ਮੈਸਨ, ਪੰਕਜ ਠਾਕੁਰ, ਧਰਮਪ੍ਰੀਤ ਝੀਤਾ, ਰਾਹੁਲ, ਨਿਸ਼ਾਂਤ ਸਿੰਗਲਾ, ਗੋਲਾ, ਮਲਕੀਤ ਸਿੰਘ ਜੋਸਨ, ਜਗਦੀਪ ਹਾਂਡਾ, ਰਾਣਾ, ਅੰਕਿਤ ਪਰਾਸ਼ਰ, ਧਰਮਵੀਰ, ਸੈਮੀ ਆਦਿ ਹਾਜ਼ਰ ਸਨ।