(ਅਜੈ ਕੋਛੜ)

ਫਗਵਾੜਾ ਖੂਨਦਾਨ ਮਹਾ ਦਾਨ ਦੇ ਖੇਤਰ ਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੀ ਉਘੀ ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਬਲੱਡ ਸੇਵਾ ਸਮਿਤੀ ਦੇ ਪ੍ਰਧਾਨ ਲਲਣ ਕੁਮਾਰ ਅਤੇ ਦੀਪਕ ਚੰਦੇਲ ਦੀ ਪ੍ਰੇਰਨਾ ਸਦਕਾ ਪਰਵਿੰਦਰ ਸਿੰਘ ਏ ਜੀ ਐਮ ਵਾਹਦ ਸੰਧਰ ਸ਼ੂਗਰ ਮਿੱਲ ਵਲੋ ਪਹਿਲੀ ਵਾਰ ਬਲੱਡ ਡੋਨੇਟ ਕਰ ਮਾਨਵਤਾ ਦੀ ਸੇਵਾ ਚ ਆਪਣਾ ਬਣਦਾ ਯੋਗਦਾਨ ਪਾਇਆ । ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋ ਪਹਿਲਾ ਖੂਨ ਦੇਣ ਨੂੰ ਲੈ ਕੇ ਉਹਨਾਂ ਦੇ ਮਨ ਵਿਚ ਇਕ ਡਰ ਜਿਹਾ ਸੀ। ਜੋ ਸ਼ਿਵ ਸ਼ੰਕਰ ਬਲੱਡ ਸੇਵਾ ਸਮਿਤੀ ਵਲੋਂ ਕੀਤੇ ਜਾਂਦੇ ਕਾਰਜਾਂ ਨੂੰ ਵੇਖ ਕੇ ਉਨ੍ਹਾਂ ਦੇ ਮਨ ਚ ਹਿਮਤ ਆਈ । ਉਹਨਾਂ ਨੇ ਕਿਹਾ ਕਿ ਹੁਣ ਉਹ ਹਮੇਸ਼ਾ ਸਮਿਤੀ ਦੇ ਕਾਰਜਾਂ ਚ ਵੱਧ ਚੜ ਕੇ ਬਣਦਾ ਯੋਗਦਾਨ ਪਾਉਣਗੇ । ਇਸ ਮੌਕੇ ਜਿੱਥੇ ਬਲੱਡ ਬੈਂਕ ਹਰਗੋਬਿੰਦ ਨਗਰ ਦੇ ਚੈਅਰਪਰਸਨ ਸ਼੍ਰੀ ਕੇ ਕੇ ਸਰਦਾਨਾ ਨੇ ਪਰਵਿੰਦਰ ਸਿੰਘ ਨੂੰ ਪ੍ਰਸ਼ੰਸ਼ਾ ਪੱਤਰ ਭੇਂਟ ਕੀਤਾ । ਉੱਥੇ ਹੀ ਉੱਘੇ ਸਮਾਜ ਸੇਵੀ ਅਤੇ ਪ੍ਰਧਾਨ ਬਲੱਡ ਬੈਂਕ ਹਰਗੋਬਿੰਦ ਨਗਰ ਸਰਦਾਰ ਮਲਕੀਅਤ ਸਿੰਘ ਰਘ ਬੋਤਰਾ ਨੇ ਬਲੱਡ ਡੋਨੇਸ਼ਨ ਪ੍ਰਤੀ ਜਾਗਰੂਕ ਕਰਦੀ ਪਿੰਨ ਲਗਾ ਹੌਸਲਾ ਅਫਜ਼ਾਈ ਕੀਤੀ ਇਸ ਮੌਕੇ ਹਰਜੀਤ ਕੌਰ , ਸੰਦੀਪ ਕੌਰ , ਸੁਮਨਦੀਪ , ਵਿਕਾਸ ਕੁਮਾਰ , ਨਰੇਸ਼ ਕੁਮਾਰ ਆਦਿ ਮੌਜੂਦ ਸਨ।