ਪਿਛਲੇ ਕਈ ਦਿਨਾਂ ਤੋਂ ਵਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਸੀ। ਪਰ ਅੱਜ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ, ਕਿਉਂਕਿ ਅੱਜ ਪੈਟਰੋਲ ਦੀਆਂ ਕੀਮਤਾਂ ‘ਚ ਕਟੌਤੀ ਦਰਜ ਕੀਤੀ ਗਈ ਹੈ।ਅੱਜ ਪੈਟਰੋਲ ਦੀ ਕੀਮਤ ਜਿਥੇ 6 ਪੈਸੇ ਘਟ ਹੋਈ ਹੈ ਉੱਧਰ ਡੀਜ਼ਲ ਦੀ ਕੀਮਤ ਵੀ 6 ਪੈਸੇ ਘਟ ਹੋਈ ਹੈ। ਦਿੱਲੀ ‘ਚ ਪੈਟਰੋਲ 73.35 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ 66.18 ਰੁਪਏ ਲੀਟਰ ਮਿਲ ਰਿਹਾ ਹੈ। ਮੁੰਬਈ ‘ਚ ਪੈਟਰੋਲ 78.96 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 69.36 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਚੇਨਈ ‘ਚ ਪੈਟਰੋਲ 76.18 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕੀ ਡੀਜ਼ਲ 69.90 ਰੁਪਏ ਲੀਟਰ ਮਿਲ ਰਿਹਾ ਹੈ। ਕੋਲਕਾਤਾ ‘ਚ ਪੈਟਰੋਲ 75.85 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 68.29 ਰੁਪਏ ਲੀਟਰ ਵਿਕ ਰਿਹਾ ਹੈ। ਦੇਸ਼ ਵਿਚ ਦੀਨੋ ਦਿਨ ਵੱਧ ਰਹੀ ਵਾਹਨਾਂ ਦੀ ਮੰਗ ਨੂੰ ਦੇਖਦੇ ਪੈਟ੍ਰੋਲ ਅਤੇ ਡੀਜਲ ਤੋਂ ਬਿਨਾ ਜ਼ਿੰਦਗੀ ਅਧੂਰੀ ਜਿਹੀ ਹੋ ਗਈ ਹੈ ਅੱਜ ਦੀ ਭੱਜ ਦੌੜ ਜ਼ਿੰਦਗੀ ਵਿਚ ਹਰ ਇੱਕ ਘਰ ਕੋਈ ਨਾ ਕੋਈ ਛੋਟਾ ਆ ਵੱਡਾ ਵਾਹਨ ਜਰੂਰ ਦੇਖਣ ਨੂੰ ਮਿਲਦਾ ਹੈ ਓਥੇ ਹੀ ਇਸੇ ਨਾਲ ਮਹਿੰਗਾਈ ਦਾ ਤਲ ਵੀ ਵੱਧ ਹੁੰਦਾ ਜਾ ਰਿਹਾ ਹੈ ਪਿਛਲੇ ਕੁਛ ਸਮਿਆਂ ਤੋਂ ਲੈ ਕੇ ਹੁਣ ਤਕ ਦੀ ਗੱਲ ਕਰੀਏ ਤਾ ਪੈਟਰੋਲ ਡੀਜਲ ਅਤੇ ਹੋਰ ਚੀਜ਼ਾਂ ਵਿਚ ਹਰ ਤਰਾਂ ਦੀ ਮਹਿੰਗਾਈ ਦੇਖਣ ਨੂੰ ਮਿਲੀ ਹੈ ਤੋਅਨੁ ਦੱਸ ਦੇਈਏ ਪੈਟਰੋਲ ਅਤੇ ਡੀਜਲ ਦੀ ਕੀਮਤ ਨੂੰ ਦੇਖਦੇ ਹੋਏ ਹੁਣ ਕਾਰ ਕੰਪਨੀਆਂ ਨੇ ਇਲੈਕਟ੍ਰਾਨਿਕ ਕਾਰ ਮਾਰਕੀਟ ਵਿਚ ਉਤਾਰੀ ਹੈ ਜਿਸ ਨਾਲ ਕੁਛ ਹੱਦ ਤਕ ਰਾਹਤ ਮਿਲ ਸਕਦੀ ਹੈ ਅਗਰ ਹਨ ਕਾਰਨ ਦੇ ਰੇਟ ਆਮ ਆਦਮੀ ਦੇ ਬਜਟ ਵਿਚ ਰਹਿੰਦੇ ਹਨ ਤਾ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਜੋ ਕੇ ਛੋਟੀ ਅਤੇ ਘੱਟ ਆਮਦਨ ਵਾਲੀ ਫੈਮਿਲੀ ਲਈ ਕਾਫੀ ਲਾਹੇਮੰਡ ਸਾਬਿਤ ਹੋ ਸਕਦੀ ਹੈ