ਰੋਟਰੀ ਕਲੱਬ ਨਕੋਦਰ ਸੈਂਟਰਲ ਵੱਲੋਂ ਸਰਕਾਰੀ ਪ੍ਰਰਾਇਮਰੀ ਸਕੂਲ ਬਿਘਆੜਪੁਰ ‘ਚ ਰੋਟਰੀ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਨਿੱਝਰ, ਜਨਰਲ ਸਕੱਤਰ ਰਵਿੰਦਰ ਵਰਮਾ ਦੀ ਸਰਪ੍ਰਸਤੀ ਹੇਠ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਤੇ ਹੋਰ ਸਮੱਗਰੀ ਵੰਡੀ ਗਈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਭੁਪਿੰਦਰ ਨਿੱਝਰ ਨੇ ਕਿਹਾ ਬੱਚਿਆਂ ਦੀ ਪੜ੍ਹਾਈ ਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਰੋਟਰੀ ਕਲੱਬ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ। ਇਸ ਮੌਕੇ ਮੁੱਖ ਅਧਿਆਪਕਾ ਸੁਮਨਦੀਪ ਕੌਰ, ਰੀਕੂ ਰਾਣੀ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਮਨਜੀਤ ਮਾਨ, ਪਿ੍ਰੰਸੀਪਲ ਪ੍ਰਰੇਮ ਸਾਗਰ, ਤਰਲੋਚਨ ਧੀਮਾਨ, ਰਾਜੇਸ਼ ਟੱਕਰ, ਡਾ. ਤੇਜੀ, ਡਾ. ਜਗਤਾਰ ਸਿੰਘ, ਪ੍ਰਦੀਪ ਸਿੰਘ, ਬਲਵਿੰਦਰ ਕੁਮਾਰ ਬੀਕੇ, ਡਾ. ਹਰਪ੍ਰਰੀਤ ਸਿੰਘ, ਮਾਸਟਰ ਭੁਪਿੰਦਰਅਜੀਤ ਸਿੰਘ, ਅਮਨ ਸਿੰਘ ਤੇ ਹੋਰ ਹਾਜ਼ਰ ਸਨ।