ਨਕੋਦਰ ਵਿਖੇ ਸੀਵਰੇਜ ਬੰਦ ਹੋਣ ਕਾਰਨ ਜਦੋਂ ਵੀ ਬਾਰਿਸ਼ ਹੁੰਦੀ ਹੈ। ਨਕੋਦਰ ਦੇ ਵੱਖ-ਵੱਖ ਏਰੀਆ ਨਾਲ ਪਾਣੀ ਭਰ ਜਾਂਦਾ ਹੈ ਅਤੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵੀ ਇਸ ਬਾਰੇ ਨਗਰ ਕੌਂਸਲ ਅਧਿਕਾਰੀਆਂ ਨਾਲ ਜਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ। ਉਨ੍ਹਾਂ ਵਲੋਂ ਇੱਕ ਹੀ ਜਵਾਬ ਮਿਲਦਾ ਹੈ ਸਰਕਾਰੀ ਮਸ਼ੀਨਰੀ ਨਾਂ ਹੋਣ ਕਾਰਨ ਇਹ ਸੱਮਸਿਆ ਆ ਰਹੀ ਹੈ।

ਇਸ ਲਈ ਉਪਰਾਲਾ ਕਰ ਕੇ ਇਸ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਨਕੋਦਰ ਦੇ ਪ੍ਰਸ਼ਾਸਨ ਵੱਲੋਂ ਕੋਈ ਹੱਲ ਕੀਤਾ ਜਾਂਦਾ ਹੈ ਜਾਂ ਨਹੀਂ ਜਾਂ ਫਿਰ ਨਕੋਦਰ ਦੇ ਲੋਕਾਂ ਇਸੇ ਤਰ੍ਹਾਂ ਹੀ ਮੁਸ਼ਕਲਾਂ ਨਾਲ ਝੁਜਨਾ ਪਵੇਗਾ।