ਇੰਗਲੈਂਡ ਵਿੱਚ ਕਈ ਜਗ੍ਹਾ ਤੂਫ਼ਾਨ ਕਿਆਰਾ ਨੇ ਐਤਵਾਰ ਤੋਂ ਦਸਤਕ ਦਿੱਤੀ ਹੋਈ ਹੈ ਜਿਸ ਕਾਰਨ 24 ਘੰਟੇ ਲਗਾਤਾਰ ਮੀਂਹ ਪੈਣ ਕਾਰਨ ਕਈ ਇਲਾਕੇ ਬਿਲਕੁਲ ਪਾਣੀ ਵਿਚ ਡੁੱਬ ਚੁੱਕੇ ਹਨ ਤੇ ਹੜ੍ਹਾਂ ਵਾਲੀ ਗੰਭੀਰ ਸਥਿਤੀ ਬਣੀ ਹੋਈ ਹੈ।

ਇਸ ਤੂਫ਼ਾਨ ਕਾਰਣ 95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ ਹੋਈ ਜਿਸ ਨਾਲ ਲਗਭਗ 675,000 ਘਰਾਂ ਦੀ ਬਿਜਲੀ ਸਪਲਾਈ ਵੀ ਕੱਟ ਹੋ ਗਈ ਤੇ ਬਹੁੱਤ ਇਲਾਕੇ ਪਾਣੀ ਵਿਚ ਡੁਬੇ ਹੋਣ ਕਾਰਣ ਅਜੇ ਵੀ ਦੁਬਾਰਾ connect ਨਹੀ ਕੀਤੀ ਜਾ ਸਕੀ ਅਤੇ ਇਸ ਤੂਫ਼ਾਨ ਕਾਰਣ ਆਮ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।

U.k ਤੋਂ ਪ੍ਰਕਾਸ਼ਿਤ ਹੋਣ ਵਾਲੇ ਅਖਬਾਰਾਂ ਨੇ ਇਸ ਨੂੰ ਇੰਗਲੈਂਡ ਵਿਚ ਆਇਆ ਸਦੀ ਦਾ ਸਭ ਤੋਂ ਭਿਆਨਕ ਤੂਫ਼ਾਨ ਦੱਸਿਆ ਹੈ।