ਫਗਵਾੜਾ (ਡਾ ਰਮਨ) ਕਰੋਨਾ ਵਾਇਰਸ ਦੇ ਚੱਲਦੇ ਜਿੱਥੇ ਜਨਤਕ ਕਰਫਿਊ ਲਗਾ ਹੈ ਜਿਸ ਨਾਲ ਗਰੀਬ ਪਰਿਵਾਰਾਂ ਨੂੰ ਰਾਸ਼ਨ ਵਗੈਰਾ ਦੀ ਸਮਸਿਆਂ ਆ ਰਹੀ ਹੈ ਉੱਥੇ ਬੈਕਾ ਦੇ ਬੰਦ ਹੋਣ ਕਾਰਨ ਲੋਕ ਪੈਸਿਆ ਦੀ ਘਾਟ ਵੀ ਮਹਿਸੂਸ ਕਰ ਰਹੇ ਹਨ ਪੈਸਿਆ ਦੀ ਘਾਟ ਨੂੰ ਪੂਰੇ ਪ੍ਰਸ਼ਾਸਨ ਨੇ ਬੈਕਾ ਨੂੰ ਖੋਲਣ ਦੀ ਆਗਿਆ ਦਿੱਤੀ ਹੈ ਜਿਸ ਦੇ ਤਹਿਤ ਫਗਵਾੜਾ ਦੇ ਸਾਰੇ ਬੈਕ ਖੁੱਲੇ ਅਤੇ ਗ੍ਰਾਹਕਾ ਨੂੰ ਘਰੇਲੂ ਲੋੜਾ ਪੂਰੀਆਂ ਕਰਨ ਲਈ ਬੈਕਾ ਵਿਚੋਂ ਪੈਸੇ ਲੋੜ ਮੁਤਾਬਕ ਕੱਢਵਾਏ ੲਿਸ ਮੌਕੇ ਥਾਣਾ ਸਤਨਾਮਪੁਰਾ ਦੀ ਇੰਚਾਰਜ ਅੈਸ ਐਚ ਓ ਊਸ਼ਾ ਰਾਣੀ ਦੀ ਨਿਗਰਾਨੀ ਹੇਠ ਗ੍ਰਾਹਕਾਂ ਨੇ ਸਤਨਾਮਪੁਰਾ ਸਥਿਤ ਪੰਜਾਬ ਅੈਂਡ ਸਿੰਧ ਬੈਂਕ ਵਿੱਖੇ ਗ੍ਰਾਹਕਾਂ ਨੇ ੲਿੱਕ ਮੀਟਰ ਦੀ ਦੂਰੀ ਬਣਾ ਕੇ ਗੋਲਚਕਰਾ ਵਿੱਚ ਖੜ੍ਹੇ ਹੋ ਕੇ ਅਨੁਸ਼ਾਸਨ ਦੀ ਪਾਲਣਾ ਕੀਤੀ ਊਸ਼ਾ ਰਾਣੀ ਨੇ ਸਮੂਹ ਗ੍ਰਾਹਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਪ੍ਰਤੀ ਜਾਗਰੂਕ ਕਰ ਅਪਣੀ ਵਾਰੀ ਦੀ ਉਡੀਕ ਕਰ ਸਇਯਮ ਰੱਖਣ ਦੀ ਅਪੀਲ ਕੀਤੀ