ਜਨਤਕ ਖੇਤਰ ਦੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਪਿਛਲੇ ਵਿੱਤੀ ਸਾਲ ਦੀ ਗੈਰ-ਪ੍ਰਦਰਸ਼ਨ ਵਾਲੀ ਜਾਇਦਾਦ (ਐਨਪੀਏ) ਵਿਚ ਲਗਭਗ 12,000 ਕਰੋੜ ਰੁਪਏ ਦਾ ਅੰਤਰ ਪਾਇਆ ਗਿਆ ਹੈ। ਐਸਬੀਆਈ ਨੇ ਸਟਾਕ ਐਕਸਚੇਂਜ ਨੂੰ ਭੇਜੇ ਇਕ ਸੰਦੇਸ਼ ਵਿਚ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਕੀਤੇ ਮੁਲਾਂਕਣ ਅਨੁਸਾਰ ਪਿਛਲੇ ਵਿੱਤੀ ਵਰ੍ਹੇ ਐਸਬੀਆਈ ਦਾ ਕੁਲ ਐਨਪੀਏ 1,84,682 ਕਰੋੜ ਰੁਪਏ ਸੀ। ਇਹ ਬੈਂਕ ਵੱਲੋਂ ਦਰਸਾਏ ਗਏ 1,72,750 ਕਰੋੜ ਰੁਪਏ ਦੇ ਕੁੱਲ ਐਨਪੀਏ ਨਾਲੋਂ 11,932 ਕਰੋੜ ਰੁਪਏ ਵੱਧ ਹੈ। ਇਸੇ ਤਰ੍ਹਾਂ ਬੈਂਕ ਦਾ ਸ਼ੁੱਧ ਐਨਪੀਏ 77,827 ਕਰੋੜ ਰੁਪਏ ਸੀ। ਉੱਥੇ ਹੀ ਐਸਬੀਆਈ ਨੇ 65,895 ਕਰੋੜ ਰੁਪਏ ਦਾ ਸ਼ੁੱਧ ਐਨਪੀਏ ਦਿਖਾਇਆ ਗਿਆ ਸੀ। ਇਸ ਤਰ੍ਹਾਂ ਸ਼ੁੱਧ ਐਨਪੀਏ ਵਿਚ ਵੀ 11,932 ਕਰੋੜ ਰੁਪਏ ਦਾ ਅੰਤਰ ਸੀ। ਐਸਬੀਆਈ ਨੇ ਇਸ ਸਾਲ ਮਈ ਵਿਚ 2018-19 ਵਿਚ 862 ਕਰੋੜ ਰੁਪਏ ਦਾ ਲਾਭ ਦਰਜ ਕੀਤਾ ਸੀ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਵਿਚ ਹੋਈਆਂ ਅਪਡੇਟਸ ਤੋਂ ਬਾਅਦ ਮੌਜੂਦਾ ਵਿੱਤੀ ਸਾਲ ਵਿਚ ਕੁਲ ਐਨਪੀਏ ਦਾ ਬਾਕੀ ਪ੍ਰਭਾਵ 3,143 ਕਰੋੜ ਰੁਪਏ ਹੋਵੇਗਾ। ਤੀਜੀ ਤਿਮਾਹੀ ਦੌਰਾਨ 4,654 ਕਰੋੜ ਰੁਪਏ ਦਾ ਅਸਰ ਪਵੇਗਾ। ਹਾਲ ਹੀ ਦੇ ਮਹੀਨਿਆਂ ਵਿਚ ਬੈਂਕਾਂ ਵੱਲੋਂ ਅਪਣੇ ਡੁੱਬੇ ਕਰਜੇ ਨੂੰ ਘੱਟ ਤੋਂ ਘੱਟ ਦਿਖਾਉਣ ਦੀਆਂ ਕਈ ਉਦਾਹਰਣਾ ਸਾਹਮਣੇ ਆਈਆਂ ਹਨ, ਜਿਸ ਕਾਰਨ ਰਿਜ਼ਰਵ ਬੈਂਕ ਨੂੰ ਕਾਰਵਾਈ ਕਰਨੀ ਪਈ। ਐਸਬੀਆਈ ਨੇ ਪਿਛਲੇ ਮਹੀਨੇ ਇਕ ਸਰਕੂਲਰ ਵਿਚ ਕਿਹਾ ਸੀ ਕਿ ਮਤਭੇਦਾਂ ਅਤੇ ਪ੍ਰਬੰਧਾਂ ਬਾਰੇ ਖੁਲਾਸਾ ਕਰਨਾ ਮਹੱਤਵਪੂਰਨ ਹੈ। ਇਸ ਦਾ ਤੁਰੰਤ ਖੁਲਾਸਾ ਕਰਨ ਦੀ ਲੋੜ ਹੈ।