Home Punjabi-News Phagwara News 12 July 2021

Phagwara News 12 July 2021

ਪ੍ਰਧਾਨ ਮੰਤਰੀ ਮੈਤ੍ਰਿਤਵ ਸੁਰਖਿਅਤ ਅਭਿਆਨ ਦੇ ਤਹਿਤ ਔਰਤਾਂ ਦਾ ਚੈੱਕ ਅਪ ਕੀਤਾ
ਫਗਵਾੜਾ (ਡਾ.ਰਮਨ ਸ਼ਰਮਾ) ਅੱਜ ਕਮਿਊਨਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਪ੍ਰਧਾਨ ਮੰਤਰੀ ਮੈਤ੍ਰਿਤਵ ਸੁਰਖਿਅਤ ਅਭਿਆਨ ਦੇ ਤਹਿਤ ਗਰਬਵਤੀ ਔਰਤਾਂ ਦੇ ਚੈੱਕ ਅਪ ਲਈ ਸੀਨੀਅਰ ਮੈਡੀਕਲ ਅਫਸਰ ਡਾ ਜੋਤੀ ਫੁਕੇਲਾ ਦੀ ਅਗਵਾਹੀ ਹੇਠ ਕੈਂਪਾ ਦਾ ਆਯੋਜਨ ਕੀਤਾ ਗਿਆ I ਇਨਾ ਕੈਂਪਾ ਦਾ ਮਕਸਦ ਗਰਬਵਤੀ ਔਰਤਾਂ ਦਾ ਮਾਹਿਰ ਡਾਕਟਰ ਦਵਾਰਾ ਚੈਕਅਪ ਅਤੇ ਹਾਈ ਰਿਸਕ ਗਰਬਵਤੀ ਔਰਤਾਂ ਦੀ ਪਹਿਚਾਣ ਕਰਕੇ ਉਹਨਾ ਦੀ ਮੌਤ ਦਰ ਘਟਾਉਣਾ ਹੈ | ਡਾ.ਜੋਤੀ ਫੁਕੇਲਾ ਨੇ ਦਸਿਆ ਹੈਲਥ ਬਲਾਕ ਬੜਾ ਪਿੰਡ ਤਹਿਤ ਪਿੰਡਾ ਦੀਆਂ ਔਰਤਾਂ ਨੂੰ ਸਹੁਲਤ ਦੇਣ ਲਈ ਹਰ ਮਹੀਨੇ ਦੀ 9 ਤਾਰੀਕ ਨੂੰ ਕੈਂਪ ਲਗਾਏ ਜਾਂਦੇ ਹਨ | ਇਨਾੁਂ ਕੈਂਪਾਂ ਵਿਚ ਹਰ ਤਰਾਂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ |ਉਨ੍ਹਾਂ ਗਰਬਵਤੀ ਔਰਤਾਂ ਨੂੰ ਕੈਂਪਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ |ਮੈਡੀਕਲ ਅਫਸਰ ਡਾ.ਹਰਪ੍ਰੀਤ ਕੌਰ ਵੱਲੋਂ ਇਸ ਮੌਕੇ “ਤੇ ਔਰਤਾਂ ਨੂੰ ਮਾ ਦੇ ਦੁੱਧ ਦੇ ਲਾਭ, ਪੋਸ਼ਟਿਕ ਆਹਾਰ, ਪਰਿਵਾਰ ਨਿਯੋਜਿਨ, ਸਾਫ ਸਵਾਈ ਸਬੰਧੀ ਜਾਣਕਾਰੀ ਦਿੱਤੀ।
ਸਾਗਰ ਗਾਬਾ ਲਾਇਨਜ ਕਲੱਬ ਫਗਵਾੜਾ ਸਮਾਈਲ ਦੇ ਸਿੰਘਾਸਨ ਤੇ ਬਿਰਾਜਮਾਨ
ਨਵੀਂ ਟੀਮ ਨੇ ਸਾਲ 2021-22 ਦੀ ਕਮਾਨ ਸੰਭਾਲੀ
ਫਗਵਾੜਾ (ਡਾ ਰਮਨ ) ਲਾਇਨਜ ਕਲੱਬ ਫਗਵਾੜਾ ਸਮਾਈਲ 321-ਡੀ ਦੀ ਇਕ ਵਿਸ਼ੇਸ਼ ਮੀਟਿੰਗ ਲਾਇਨ ਹਰੀਸ਼ ਬੰਗਾ ਪਾਸਟ ਡਿਸਟਿ੍ਰਕ ਗਵਰਨਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਾਲ 2021-22 ਲਈ ਲਾਇਨ ਸਾਗਰ ਗਾਬਾ ਨੂੰ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਗਏ ਪ੍ਰਧਾਨ ਸਾਗਰ ਗਾਬਾ ਨੇ ਵੀ ਸਮੂਹ ਅਹੁਦੇਦਾਰਾਂ ਅਤੇ ਹਰੀਸ਼ ਬੰਗਾ ਦਾ ਧੰਨਵਾਦ ਕਰਦੇ ਹੁਏ ਭਰੋਸਾ ਦਿੱਤਾ ਕਿ ਕਲੱਬ ਵਲੋਂ ਸਮਾਜ ਸੇਵਾ ਦੇ ਪ੍ਰੋਜੇਕਟ ਵੱਧ ਚੜ ਕੇ ਕੀਤੇ ਜਾਣਗੇ। ਉਹਨਾਂ ਕੱਲਬ ਮੈਂਬਰਾਂ ਤੋਂ ਆਸ ਪ੍ਰਗਟਾਈ ਕਿ ਸਮੂਹ ਮੈਂਬਰ ਉਹਨਾਂ ਨੂੰ ਸਹਿਯੋਗ ਦੇਣਗੇ। ਇਸ ਮੌਕੇ ਸਾਬਕਾ ਡਿਸਟਿ੍ਰਕ ਗਵਰਨਰ ਹਰੀਸ਼ ਬੰਗਾ ਨੇ ਕਿਹਾ ਕਿ ਲਾਇੰਨਜ ਕਲੱਬ ਇੰਟਰਨੈਸ਼ਨਲ ਸਭ ਤੋਂ ਵੱਧ ਸਮਾਜ ਸੇਵੀ ਪ੍ਰੋਜੇਕਟਾਂ ਦੇ ਲਈ ਜਾਣੀ ਜਾਂਦੀ ਹੈ। ਇਸ ਮੌਕੇ ਤੇ ਇੰਜੀਨਿਅਰ ਐਸ ਪੀ ਸੋਂਧੀ ਸੀਨੀਅਰ ਲਾਇਨ ਲੀਡਰ 321-ਡੀ ਨੇ ਲੀਡਰਸ਼ਿਪ ਤੇ ਕਲੱਬ ਮੈਂਬਰਾਂ ਨੂੰ ਟ੍ਰੇਨਿੰਗ ਦਿੱਤੀ। ਇਸ ਮੌਕੇ ਤੇ ਮਲਕੀਤ ਸਿੰਘ ਰਘਬੌਤਰਾ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸੈਕਟਰੀ ਹਰਮੇਸ਼ ਲਾਲ ਮਹਿਮੀ, ਖਜਾਨਚੀ ਰਜਨੀ ਬੰਗਾ, ਪੀਆਰਓ ਮਾਸਟਰ ਹਰਮੇਸ਼ ਲਾਲ, ਸਾਬਕਾ ਪ੍ਰਧਾਨ ਪਰਵੀਨ ਬੰਗਾ, ਪ੍ਰਦੀਪ ਕੁਮਾਰ, ਬਿਸ਼ਨ ਪਾਲ, ਪਰਮਜੀਤ ਸੱਲ, ਭੁਪਿੰਦਰ ਸਿੰਘ ਜੰਡੂ, ਨਸੀਬ ਚੰਦ, ਅਵਤਾਰ ਸਿੰਘ, ਸੁੱਚਾ ਰਾਮ ਐਮ ਜੇ ਐਫ, ਰੁਪਿੰਦਰ ਕੌਰ, ਲਾਇਨ ਤਿਲਕ ਰਾਜ, ਮਲਕੀਅਤ ਰਾਮ ਬੰਗਾ, ਲਾਇਨ ਵਿਸ਼ਾਲ ਕੰਡਾ, ਲਾਇਨ ਪੰਕਜ ਬੰਗਾ, ਲਾਇਨ ਅਮਿਤ ਬੰਗਾ, ਜਸਵਿੰਦਰ ਕੌਰ ਬੰਗਾ ਸਾਬਕਾ ਸਰਪੰਚ, ਅਤੇ ਸਮੂਹ ਕਲੱਬ ਮੈਂਬਰ ਮੌਜੂਦ ਸਨ।
ਰਣਜੀਤ ਰਾਣਾ, ਬੂਟਾ ਮੁਹੰਮਦ, ਸੱਤੀ ਖੋਖੇਵਾਲੀਆ, ਲੱਖਾ ਤੇ ਨਾਜ਼ ਦੀ ਜੁਗਲਬੰਦੀ ਵਾਲਾ ਉਦਾਸ ਗੀਤ `ਕੀ ਕਰੀਏ` ਫਗਵਾੜਾ ਹਲਕੇ ਦੇ ਵਧਾਇਕ ਬਲਵਿੰਦਰ ਸਿੰਘ ਧਾਲੀਵਾਲ ਏ ਡੀ ਸੀ ਰਾਜੀਵ ਵਰਮਾ ਪ੍ਰਸਿੱਧ ਗਾਇਕ ਮਾਸਟਰ ਸਲੀਮ ਅਤੇ ਬਲਰਾਜ ਬਿਲਗਾ ਤੇ ਸੰਗੀਤ ਦਰਪਣ ਦੇ ਸੰਪਾਦਕ ਤਰਨਜੀਤ ਕਿੰਨੜਾ ਵੱਲੋਂ ਸਾਂਝੇ ਤੋਰ ਤੇ ਰਲੀਜ ਕੀਤਾ ਗਿਆ
ਫਗਵਾੜਾ (ਡਾ ਰਮਨ ) ਫਗਵਾੜਾ ਦੇ ਹੋਟਲ ਆਸ਼ੀਸ਼ ਕੌਂਟੀਨੈਂਟਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਸਭ ਮੀਡੀਆ ਤੋਂ ਪਹੁੰਚੇ ਹੋਏ ਨੁਮਾਇੰਦਿਆਂ ਅਤੇ ਸੰਗੀਤਕ ਮੋਹ ਰੱਖਣ ਵਾਲਿਆਂ ਦੀ ਹਾਜ਼ਰੀ `ਚ ਪੰਜ ਕਲਾਕਾਰਾਂ ਰਣਜੀਤ ਰਾਣਾ, ਬੂਟਾ ਮੁਹੰਮਦ, ਸੱਤੀ ਖੋਖੇਵਾਲੀਆ, ਲੱਖਾ ਤੇ ਨਾਜ਼ ਦੀ ਜੁਗਲਬੰਦੀ ਵਾਲਾ ਉਦਾਸ ਗੀਤ `ਕੀ ਕਰੀਏ` ਫਗਵਾੜਾ ਹਲਕੇ ਦੇ ਵਧਾਇਕ ਬਲਵਿੰਦਰ ਸਿੰਘ ਧਾਲੀਵਾਲ ਏ ਡੀ ਸੀ ਰਾਜੀਵ ਵਰਮਾ ਜੀ ਪ੍ਰਸਿੱਧ ਗਾਇਕ ਮਾਸਟਰ ਸਲੀਮ ਅਤੇ ਬਲਰਾਜ ਬਿਲਗਾ ਤੇ ਸੰਗੀਤ ਦਰਪਣ ਦੇ ਸੰਪਾਦਕ ਤਰਨਜੀਤ ਕਿੰਨੜਾ ਵੱਲੋਂ ਸਾਂਝੇ ਤੋਰ ਤੇ ਰਲੀਜ ਕੀਤਾ ਗਿਆ ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ, ਗਾਇਕ ਤੇ ਪੇਸ਼ਕਾਰ ਸੱਤੀ ਖੋਖੇਵਾਲੀਆ ਵਲੋਂ ਲਿਖੇ ਗਏ ਹਨ, ਸੰਗੀਤਕ ਧੁਨਾਂ ਯੂਨੀਵਰਸਲ ਭਾਜੀ ਨੇ ਤਿਆਰ ਕੀਤੀਆਂ ਹਨ। ਵੀਡੀਓ ਨਿਰਦੇਸ਼ਨਾਂ ਪ੍ਰਸਿੱਧ ਵੀਡੀਓ ਡਾਇਰੈਕਟਰ ਬਾਬਾ ਕਮਲ ਨੇ ਬਾਖੂਬੀ ਕੀਤੀ ਹੈ। ਐੱਸ.ਕੇ ਪ੍ਰੌਡਕਸ਼ਨ ਦੀ ਪੇਸ਼ਕਸ਼ `ਚ ਰਿਲੀਜ਼ ਹੋਏ ਇਸ ਗੀਤ ਦੇ ਨਿਰਮਾਣ ਵਿਚ ਪੱਪਾ ਭਾਜੀ (ਬਾਠ ਕੈਸਲ ਜਲੰਧਰ), ਆਸ਼ੀਸ਼ ਕੌਂਟੀਨੈਂਟਲ, ਗਿੱਲ ਸਾਬ੍ਹ (ਗਿਲਕੋ ਕਲੋਨੀ, ਫਗਵਾੜਾ, ਗਨਪਤੀ ਜੌਬ ਪਲੇਸਮੈਂਟ ਦੇ ਲਖਵੀਰ ਸਿੰਘ ਲੱਕੀ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਗੀਤ ਨੂੰ ਤਿਆਰ ਕਰਨ ਦਾ ਮਕਸਦ ਮਨੋਰੰਜਨ ਦੀ ਦੁਨੀਆਂ ਚ ਇਕ ਵੱਖਰਾ ਤਜ਼ਰਬਾ ਕਰਨਾ ਸੀ ਅਤੇ ਇਕ ਗੀਤ ਵਿਚ ਹੀ ਵੱਖ-ਵੱਖ ਪੰਜ ਕਲਾਕਾਰਾਂ ਦੇ ਚਾਹੁਣ ਵਾਲਿਆਂ ਲਈ ਵੱਖਰਾ ਸੁਆਦਲਾ ਸੰਗੀਤਕ ਮਹੌਲ ਤਿਆਰ ਕਰਨਾ ਸੀ। ਆਸ ਹੈ ਕਿ ਸਰੋਤੇ ਇਸ ਗੀਤ ਨੂੰ ਜ਼ਰੂਰ ਪਸੰਦ ਕਰਨਗੇ ਅਤੇ ਸਾਡੀ ਸਾਰੀ ਟੀਮ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਪਾਉਣਗੇ।
ਪੀ ਸੀ ਐਮ ਅੈਸ ਐਸੋਸੀੲਏਸ਼ਨ ਸਿਵਲ ਹਸਪਤਾਲ ਫਗਵਾੜਾ ਵਲੋਂ ਐਨ ਪੀ ਦੇ ਰੋਸ ਵਜੋਂ ਤਿੰਨ ਰੋਜ਼ਾ ਹੜਤਾਲ
ਐਮਰਜੈਸੀ ਸੇਵਾਵਾਂ ਨੂੰ ਛੱਡ ਮੁੱਕਮਲ ਤੋਰ ਤੇ ਕੀਤਾ ਕੰਮਕਾਜ ਠੱਪ ਫਗਵਾੜਾ (ਡਾ ਰਮਨ ) ਪੀ ਸੀ ਐਮ ਅੈਸ ਐਸੋਸ਼ੀਏਸ਼ਨ ਸਿਵਲ ਹਸਪਤਾਲ ਫਗਵਾੜਾ ਵਲੋਂ ਅੱਜ ਪਹਿਲੇ ਦਿਨ ਸਿਵਲ ਹਸਪਤਾਲ ਫਗਵਾੜਾ ਵਿਖੇ ਐਨ ਪੀ ੲੇ ਦੇ ਰੋਸ ਵਜੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਸਾਰੀਆ ਸੇਵਾਵਾਂ ਮੁੱਕਮਲ ਤੋਰ ਤੇ ਬੰਦ ਰਹੀਆਂ ਸਿਰਫ਼ ਐਮਰਜੈਸੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ ੲਿਸ ਮੌਕੇ ਸਿਵਲ ਹਸਪਤਾਲ ਫਗਵਾੜਾ ਦੇ ਸਮੂਹ ਡਾਕਟਰਾਂ ਵਲੋਂ ਹੜਤਾਲ ਚ ਹਾਜਰੀ ਦਿੱਤੀ ਗਈ ੲਿਸ ਮੌਕੇ ਪੀ ਸੀ ਐਮ ਅੈਸ ਐਸੋਸ਼ੀਏਸ਼ਨ ਸਿਵਲ ਹਸਪਤਾਲ ਫਗਵਾੜਾ ਦੇ ਆਗੂ ਡਾ ਸੁਖਵਿੰਦਰ ਪਾਲ ਸਿੰਘ ਅਤੇ ਡਾ ਰਵੀ ਕੁਮਾਰ ਨੇ ਦੱਸਿਆ ਕਿ ੲਿਹ ਹੜਤਾਲ ਤਿੰਨ ਦਿਨਾਂ (12 , 13 , 14 , ) ਲੲੀ ਰੱਖੀ ਗਈ ਹੈ ਜਿਸ ਵਿੱਚ ਕੇਵਲ ਐਮਰਜੈਸੀ ਸੇਵਾਵਾਂ ਹੀ ਵੇਖੀਆ ਜਾਣਗੀਆ ਉਨ੍ਹਾਂ ਸਰਕਾਰ ਦਾ ਤਿੱਖਾ ਵਿਰੋਧ ਕਰਦਿਆਂ ਛੇਵੇਂ ਪੇ ਕਮਿਸ਼ਨ ਨੂੰ ਹੱਕਾ ਤੇ ਢਾਕਾ ਮਾਰਨਾ ਕਿਹਾ ਤੇ ੲਿਸ ਨੂੰ ਤੁਰੰਤ ਰੱਦ ਕਰ ਸੋਧ ਕਰਨ ਦੀ ਮੰਗ ਕੀਤੀ ਆਗੂਆਂ ਨੇ ਕਿਹਾ ਕਿ ਸਰਕਾਰ ਦੇ ੲਿਸ ਵਤੀਰੇ ਤੋਂ ਸਮੂਹ ਮੁਲਾਜ਼ਮ ਵਰਗ ਤੰਗ ਆਇਆ ਪਿਆ ਹੈ ਤੇ ਸੜਕਾ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੀ ਬੇਰੁਖੀ ਮੁਲਾਜ਼ਮ ਵਰਗ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ੳੁਨ੍ਹਾਂ ਕਿਹਾ ਕਿ ਸਿਹਤ ਵਿਭਾਗ ਅੰਦਰ ਕਰੋਨਾ ਮਹਾਂਮਾਰੀ ਦੋਰਾਨ ਅਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਦੀਆ ਤਨਖਾਹਾਂ ਘੱਟਾ ਕੇ ਜਖਮਾ ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਜਿਸ ਨੂੰ ਸਿਹਤ ਮੁਲਾਜ਼ਮ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ੲਿਸ ਮੌਕੇ ਪੀ ਸੀ ਐਮ ਅੈਸ ਐਸੋਸ਼ੀਏਸ਼ਨ ਸਿਵਲ ਹਸਪਤਾਲ ਫਗਵਾੜਾ ਵਲੋਂ ਅਪਣੀਆ ਹੱਕੀ ਮੰਗਾਂ ਸੰਬੰਧੀ ੲਿੱਕ ਮੰਗ ਪੱਤਰ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਲੈਂਬਰ ਰਾਮ ਨੂੰ ਦਿੱਤਾ ਗਿਆ ੲਿਸ ਮੌਕੇ ਡਾ ਸੁਖਵਿੰਦਰ ਪਾਲ ਸਿੰਘ , ਡਾ ਰਵੀ ਕੁਮਾਰ , ਡਾ ਦੀਪਕ ਕੁਮਾਰ , ਡਾ ਸਿਮਰਦੀਪ ਕੋਰ , ਡਾ ਮਨਜੀਤ ਕੌਰ ਨਾਗਰਾ , ਡਾ ਪ੍ਰਮਜੀਤ ਕੌਰ ਸੈਣੀ , ਡਾ ਅਨੀਤਾ ਦਾਦਰਾ, ਡਾ ਸੂਧਾ , ਡਾ ਸੰਜੀਵ ਲੋਚਣ ਆਦਿ ਤੋਂ ਇਲਾਵਾ ਹੋਰ ਡਾਕਟਰ ਵੀ ਮੋਜੂਦ ਸਨ
ਪਰਲ ਦੇ ਨਿਵੇਸ਼ਕਾਂ ਦੀ ਰਕਮ ਵਾਪਸੀ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਮ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ
* ਵਾਅਦਾ ਪੂਰਾ ਨਾ ਹੋਇਆ ਤਾਂ ਕਰਾਂਗੇ ਮੋਤੀ ਮਹਿਲ ਦਾ ਘਿਰਾਓ- ਡਾ. ਪਰਮਜੀਤ ਦੁੱਗਾਂ
ਫਗਵਾੜਾ ( ਡਾ ਰਮਨ ) ਇੰਨਸਾਫ ਦੀ ਆਵਾਜ਼ ਜੱਥੇਬੰਦੀ ਵਲੋਂ ਅੱਜ ਪਰਲ ਕੰਪਨੀ ਦੇ ਪ੍ਰਬੰਧਕਾਂ ਤੋਂ ਨਿਵੇਸ਼ਕਾਂ ਦਾ ਡੁੱਬਿਆ ਪੈਸਾ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇਕ ਮੰਗ ਪੱਤਰ ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਨੂੰ ਦਿੱਤਾ ਗਿਆ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਜਰਨੈਲ ਨੰਗਲ ਵੀ ਨਿਵੇਸ਼ਕਾਂ ਦੇ ਹੱਕ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦਾ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਪਰਲ ਦੇ ਨਿਵੇਸ਼ਕਾਂ ਨਾਲ ਕੀਤਾ ਸੀ, ਉਸਨੂੰ ਪੂਰਾ ਕਰਵਾਉਣਾ ਚਾਹੀਦਾ ਹੈ। ਕਿਉਂਕਿ ਗਰੀਬ ਲੋਕਾਂ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਕੰਪਨੀ ਵਿਚ ਲਗਾਈ ਸੀ। ਲੋਕਾਂ ਦੀ ਹੱਕ ਹਲਾਲ ਦੀ ਕਮਾਈ ਵਾਪਸੀ ਕਰਵਾਉਣਾ ਸਰਕਾਰ ਦਾ ਮੁਢਲਾ ਫਰਜ਼ ਹੈ। ਇੰਨਸਾਫ ਦੀ ਆਵਾਜ਼ ਜੱਥੇਬੰਦੀ ਦੇ ਹਲਕਾ ਵਿਧਾਨਸਭਾ ਫਗਵਾੜਾ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਦੁੱਗਾਂ ਨੇ ਦੱਸਿਆ ਕਿ ਪਰਲ ਕੰਪਨੀ ਨੂੰ ਸਾਲ 2002 ਤੋਂ 2007 ਵਿਚ ਉਸ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਮੋਹਾਲੀ, ਬਨੂੜ ਤੇ ਚੰਡੀਗੜ੍ਹ ਆਦਿ ‘ਚ 582 ਕਰੋੜ ਰੁਪਏ ਦੇ ਮੈਗਾ ਪ੍ਰੋਜੈਕਟ ਦੇ ਕੇ ਸੂਬੇ ‘ਚ ਪ੍ਰਮੋਟ ਕੀਤਾ ਗਿਆ। ਕੇਂਦਰ ਦੀ ਮੋਦੀ ਸਰਕਾਰ ਨੇ 22 ਅਗਸਤ 2014 ਨੂੰ ਸੇਬੀ ਤੇ ਈਡੀ ਰਾਹੀਂ ਕੰਪਨੀ ਨੂੰ ਬੰਦ ਕਰ ਦਿੱਤਾ ਜਦਕਿ ਦੇਸ਼ ਭਰ ਦੇ 5 ਕਰੋੜ 85 ਲੱਖ ਨਿਵੇਸ਼ਕਾਂ ਦੇ 49 ਹਜਾਰ 100 ਕਰੋੜ ਰੁਪਏ ਕੰਪਨੀ ਕੋਲ ਸਨ ਜਿਸਦਾ ਕੇਂਦਰ ਸਰਕਾਰ ਨੇ ਕੋਈ ਹਲ ਨਹੀਂ ਕੀਤਾ। ਇੰਨਸਾਫ ਦੀ ਆਵਾਜ਼ ਜੱਥੇਬੰਦੀ ਨੇ ਸੰਘਰਸ਼ ਕੀਤਾ ਅਤੇ ਮਾਣਯੋਗ ਸੁਪਰੀਮ ਕੋਰਟ ਵਿਚ ਵੀ ਰਿਟ ਪਟੀਸ਼ਨ ਲਗਾਈ। ਜਿਸ ਤੋਂ ਬਾਅਦ 2 ਫਰਵਰੀ 2016 ਨੂੰ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਦਿੱਤਾ ਕਿ ਪਰਲਜ਼ ਕੰਪਨੀ ਦੀ ਜਾਇਦਾਦ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕੀਤੇ ਜਾਣ। ਜਿਸ ਲਈ ਰਿਟਾ. ਚੀਫ ਜਸਟਿਸ ਆਰ.ਐਮ. ਲੋਢਾ ਕਮੇਟੀ ਦਾ ਗਠਨ ਹੋਇਆ। ਕਮੇਟੀ ਨੂੰ ਕੰਪਨੀ ਦੀ ਜਾਇਦਾਦ ਵੇਚ ਕੇ ਵਿਆਜ ਸਮੇਤ ਲੋਕਾਂ ਦੇ ਪੈਸੇ ਵਾਪਸ ਕਰਨ ਦਾ ਅਧਿਕਾਰ ਦਿੱਤਾ ਗਿਆ। ਪਰਲਜ਼ ਕੰਪਨੀ ਦੀਆਂ ਸਾਰੀਆਂ ਚਲ-ਅਚਲ ਜਾਇਦਾਦਾਂ ਅਟੈਚ ਵੀ ਕੀਤੀਆਂ ਗਈਆਂ। ਬਾਵਜੂਦ ਇਸ ਦੇ ਹੁਣ ਤਕ ਲੋਕਾਂ ਦਾ ਨਿਵੇਸ਼ ਕੀਤਾ ਪੈਸਾ ਵਾਪਸ ਨਹੀਂ ਮਿਲਿਆ ਹੈ। ਇਸ ਕੰਪਨੀ ਵਿਚ ਪੰਜਾਬ ਦੇ 25 ਲੱਖ ਲੋਕਾਂ ਦੇ 10 ਹਜਾਰ ਕਰੋੜ ਰੁਪਏ ਡੁੱਬੇ ਹੋਏ ਹਨ। ਹੁਣ ਕੈਪਟਨ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ ਲੇਕਿਨ ਨਿਵੇਸ਼ਕਾਂ ਨਾਲ ਕੀਤਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਨਿਭਾਇਆ ਜਿਸ ਨੂੰ ਲੈ ਕੇ ਨਿਵੇਸ਼ਕਾਂ ਵਿਚ ਭਾਰੀ ਰੋਸ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਨਿਵੇਸ਼ਕਾਂ ਵਲੋਂ ਕੰਪਨੀ ਦੇ ਏਜੰਟਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਵਜ੍ਹਾ ਨਾਲ ਏਜੰਟਾਂ ਦੇ ਪਰਿਵਾਰ ਭਾਰੀ ਮਾਨਸਿਕ ਤਨਾਅ ਵਿਚੋਂ ਗੁਜਰ ਰਹੇ ਹਨ। ਏਜੰਟਾਂ ਨੂੰ ਥਾਣੇ ਕੋਰਟ ਕਚਿਹਰੀਆਂ ਅਤੇ ਪੰਚਾਇਤਾਂ ਵਿਚ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਏਜੰਟਾਂ ਦਾ ਇਸ ਵਿਚ ਕੋਈ ਕਸੂਰ ਨਹੀਂ ਹੈ। ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਵਲੋਂ ਮਾਨਤਾ ਮਿਲਣ ਤੋਂ ਬਾਅਦ ਹੀ ਪਰਲਜ਼ ਕੰਪਨੀ ਵਿਚ ਏਜੰਟਾਂ ਨੇ ਆਮ ਲੋਕਾਂ ਦਾ ਨਿਵੇਸ਼ ਕਰਵਾਇਆ ਸੀ। ਕਈ ਏਜੰਟ ਦਿਮਾਗੀ ਪਰੇਸ਼ਾਨੀ ਦਾ ਸ਼ਿਕਾਰ ਹੋ ਚੁੱਕੇ ਹਨ। ਉਹਨਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੈਪਟਨ ਸਰਕਾਰ ਨੇ ਸਮਾਂ ਰਹਿੰਦੇ ਨਿਵੇਸ਼ਕਾਂ ਨਾਲ ਕੀਤਾ ਵਾਅਦਾ ਨਾ ਨਿਭਾਇਆ ਤਾਂ ਆਉਂਦੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਯੋਗਰਾਜ ਸਿੰਘ ਰਿਹਾਣਾ ਜੱਟਾਂ, ਲਖਵੀਰ ਦੁੱਗਾ, ਕੁਲਵੀਰ ਸਿੰਘ ਬਿਮਲਾ ਦੇਵੀ ਚੱਕ ਹਕੀਮ, ਪ੍ਰਸਿੰਨ ਕੌਰ, ਨਰੇਸ਼, ਸਾਬੀ, ਸੰਦੀਪ, ਨੀਲਮ, ਕਾਂਤਾ, ਬਲਵੀਰ ਕੌਰ, ਸੰਤੋਸ਼, ਓਮ ਪ੍ਰਕਾਸ਼, ਡਾ. ਕੁਲਵਿੰਦਰ, ਵਿਪਨ ਕੁਮਾਰ, ਨੀਨਾ, ਸੁਖਦੇਵ ਕੌਰ ਆਦਿ ਹਾਜਰ ਸਨ।
ਸੀ.ਸੀ.ਬੜਾ ਪਿੰਡ ਵੱਲੋਂ ਅਪਾਹਜ ਵਿਅਕਤੀਆਂ ਦਾ ਕੋਵਿਡ ਟੀਕਾਕਰਨ ਅਭਿਆਨ
ਫਗਵਾੜਾ (ਡਾ.ਰਮਨ ਸ਼ਰਮਾ) ਸ਼ਰੀਰਕ ਤੌਰ “ਤੇ ਅਪਾਹਜ ਵਿਅਕਤੀਆਂ ਦਾ ਕੋਵਿਡ ਟੀਕਾਕਰਨ ਘਰ ਘਰ ਜਾ ਕੇ ਕਰਨ ਲਈ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ.ਜੋਤੀ ਫੁਕੇਲਾ ਨੇ ਦੱਸਿਆ ਕਿ ਸ਼ਰੀਰਕ ਪੱਖੋਂ ਅਪਾਹਜ ਵਿਅਕਤੀਆਂ ਨੂੰ ਹਸਪਤਾਲ ਵਿੱਚ ਜਾ ਕੇ ਟੀਕਾਕਰਨ ਕਰਵਾਉਣ ਵਿੱਚ ਮੁਸ਼ਕਿਲ ਆਉਦੀ ਹੈ ਇਸ ਦੇ ਮਦੇਨਜਰ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਇਸ ਸਬੰਧੀ ਕੱਲ੍ਹ 20 ਇਜਹੇ ਵਿਅਕਤੀਆਂ ਦਾ ਟੀਕਾਕਰਨ ਹੈਲਥ ਸੁਪਰਵਾਈਜ਼ਰ ਕੁਲਦੀਪ ਵਰਮਾ ਅਤੇ ਹੈਲਥ ਸੁਪਰਵਾਈਜ਼ਰ ਸਤਨਾਮ ਵੱਲੋਂ ਸ਼ਾਹਪੁਰ, ਤੇਹਗ, ਬੜਾ ਪਿੰਡ, ਰੁਰਕਾ ਵਿਖੇ ਕੀਤਾ ਗਿਆ। ੳਨਾ ਕਿਹਾ ਕਿ ਅਪਾਹਜ ਵਿਅਕਤੀਆਂ ਦਾ ਟੀਕਾਕਰਨ ਬਹੁਤ ਜਰੂਰੀ ਹੈ ਤੇ ਇਹ ਮੁਹਿੰਮ ਜਾਰੀ ਰਹੇਗੀ।