(ਅਸ਼ੋਕ ਲਾਲ ਬਿਊਰੋ ਫਗਵਾੜਾ)
ਇੱਕ ਅਣਪਛਾਤਾ ਅ੍ਮਿਤਧਾਰੀ ਵਿਆਕਤੀ ਉਮਰ ਕਰੀਬ 55 ਸਾਲ ਜਿਸ ਨੇ ਮਿਤੀ 19.8.19 ਨੂੰ ਦੁਪਹਿਰ ਦੇ ਟਾਈਮ ਸ਼੍ਰੀ ਦਰਬਾਰ ਸਾਹਿਬ ਸਰੋਵਰ ਵਿੱਚ ਆਪਣੇ ਕੱਪੜੇ ਉਤਾਰ ਕੇ ਛਾਲ ਮਾਰ ਦਿੱਤੀ ਅਤੇ ਉਸ ਦੀ ਡੁੱਬ ਜਾਣ ਕਰ ਕੇ ਮੌਤ ਹੋ ਗਈ ਸੀ ਇਸ ਦੀਆ ਦੋਹਾਂ ਬਾਂਹਾਂ ਵਿੱਚ ਲੋਹੇ ਦੇ ਕੜੇ ਪਾਏ ਹੋਏ ਸਨ ਅਤੇ ਖੱਬੇ ਹੱਥ ਸੋਨੇ ਦੀ ਮੁੰਦਰੀ ਪਾਈ ਹੋਈ ਸੀ ਅਤੇ ਇਸ ਦੇ ਉਤਾਰੇ ਗਏ ਕੱਪੜਿਆ ਵਿੱਚ ਕੋਈ ਵੀ ਐਡਰੈਸ ਨਹੀ ਮਿਲਿਆ ਹੈ ਇਸ ਵਿਅਕਤੀ ਦੀ ਲਾਸ਼ ਨੂੰ 72 ਘੰਟਿਆਂ ਦੇ ਲਈ ਪਹਿਚਾਣ ਖਾਤਰ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰੱਖਿਆ ਗਿਆ ਹੈ ਤਾਂ ਕਿ ਅਗਰ ਕਿਸੇ ਨੂੰ ਇਸ ਦੀ ਜਾਣਕਾਰੀ ਹਾਸਲ ਹੋਏ ਤਾਂ ਉਸ ਦੀ ਫੈਮਿਲੀ ਤੱਕ ਪਹੁੰਚ ਸਕੇ ।