Home Punjabi-News JCT ਕੱਪੜਾ ਮਿੱਲ ਫਗਵਾੜਾ ਵੱਲੋ ਚਾਹੇ ਪੰਜਾਬ ਬੰਦ ਚ ਹੀ ਪਰ ਪਹਿਲੀ...

JCT ਕੱਪੜਾ ਮਿੱਲ ਫਗਵਾੜਾ ਵੱਲੋ ਚਾਹੇ ਪੰਜਾਬ ਬੰਦ ਚ ਹੀ ਪਰ ਪਹਿਲੀ ਵਾਰ ਕਿੱਤਾ ਗਿਆ ਆਪਣੀ ਪਾਰਕਿੰਗ ਦਾ ਸਹੀ ਪ੍ਰਯੋਗ।

ਫਗਵਾੜਾ :- ( ਖਾਸ ਰਿਪੋਰਟ ਆਸ਼ੋਕ ਲਾਲ ਉੱਚਾ ਪਿੰਡ)ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਦੇਖੋ J C T ਕੱਪੜਾ ਮਿੱਲ ਦੇ ਬਾਹਰ ਰੋਜਾਨਾ ਦੀ ਤਰ੍ਹਾਂ ਕੱਪੜਾ ਮਿਲ ਦੇ ਅਫ਼ਸਰਾਂ ਵਲੋ ਆਪਣੀਆ ਦੋ ਪਹੀਆ ਅਤੇ ਚਾਰ ਪਹੀਆ ਅਤੇ ਵੱਡੇ ਭਾਰੀ ਵਾਹਨਾਂ ਨੂੰ ਅੱਜ ਪੰਜਾਬ ਬੰਦ ਦੇ ਦੌਰਾਨ ਕੱਪੜਾ ਮਿਲ ਦੀ ਖੁਦ ਦੀ ਆਪਣੀ ਪਾਰਕਿੰਗ ਵਿੱਚ ਲਗਾਇਆ ਗਿਆ । ਅਗਰ ਇਸੇ ਹੀ ਤਰ੍ਹਾਂ J C T ਕੱਪੜਾ ਮਿਲ ਦੇ ਅਫ਼ਸਰਾਂ ਵੱਲੋਂ ਆਪਣੇ ਵਾਹਨਾਂ ਨੂੰ ਆਪਣੀ ਹੀ ਖੁਦ ਦੀ ਪਾਰਕਿੰਗ ਵਿਚ ਹੀ ਲਗਾਏ ਜਾਣ ਤਾਂ ਜੋਂ ਆਏ ਦਿਨ ਇਸ ਸਰਵਿਸ ਲਾਇਨ ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ । ਸਬ ਤੋ ਵੱਡੀ ਗੱਲ ਇਹ ਹੈ ਕੀ ਅੱਜ ਤੱਕ ਕਿਸੇ ਵੀ ਪ੍ਰਸ਼ਾਸਨ ਵੱਲੋਂ ਇਸ J C T ਮਿਲ ਦੇ ਬਾਹਰ ਲਗੀ ਪਾਰਕਿੰਗ ਨੂੰ ਕਦੇ ਹਟਾਇਆ ਨਹੀਂ ਗਿਆ । ਹੁਣ ਦੇਖਣਾ ਇਹ ਹੋਵੇਗਾ ਇਥੋਂ ਦਾ ਪ੍ਰਸ਼ਾਸਨ ਕਦੋਂ ਇਸ ਸਰਵਿਸ ਲਾਇਨ ਤੇ ਆਏ ਦਿਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਕੀਮਤੀ ਜਾਨਾ ਨੂੰ ਬਚਾਉਣ ਲਈ ਆਪਣਾ ਕੀ ਸਹਿਯੋਗ ਪਾਏਗਾ ।