ਕਰੋਨਾ ਨੂੰ ਹਰਾਉਣ ਲਈ ਹਰੇਕ ਵਿਅਕਤੀ ਕਰਵਾਏ ਟੈਸਟਿੰਗ ਤੇ ਟੀਕਾਕਰਨ-ਐਸ.ਡੀ.ਐਮ
ਫਾਜ਼ਿਲਕਾ, 14 ਜੁਲਾਈ (ਆਰ ਕੇ ਵਰਮਾ )
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਸਬ ਡਿਵੀਜ਼ਨ ਫਾਜ਼ਿਲਕਾ ਅੰਦਰ ਸੈਂਪਲਿੰਗ ਤੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਮੇਂ ਸਿਰ ਸੈਂਪਲਿੰਗ ਤੇ ਵੈਕਸੀਨੇਸ਼ਨ ਬਹੁਤ ਹੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਰੋਨਾਂ ਦੇ ਕੇਸਾਂ ਵਿਚ ਭਾਵੇਂ ਕਮੀ ਆਈ ਹੈ ਪਰ ਸਾਵਧਾਨੀਆਂ ਦੀ ਪਾਲਣਾ ਕਰਨਾ ਜ਼ਰੂਰੀ ਹੈ।
ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਨੇ ਦੱਸਿਆ ਕਿ ਪਿੰਡ ਮੌਜ਼ਮ , ਮੂਲਿਆਂਵਾਲੀ, ਘੁੜਿਆਣਾ ,ਘਟਿਆਂ ਵਾਲਾ ਬੋਦਲਾ ਅਤੇ ਨੂਰਪੁਰ ਵਿਖੇ ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾਉਣ ਨਾਲ ਹੀ ਇਸ ਬਿਮਾਰੀ ਤੋਂ ਨਿਜਾਤ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਹਰ ਵਿਅਕਤੀ ਲਈ ਜ਼ਰੂਰੀ ਹੈ। ਇਸ ਤਹਿਤ ਗੁਰਦੁਆਰਾ ਸਿੰਘ ਸਭਾ ਅਤੇ ਹੋਰ ਵੱਖ ਵੱਖ ਥਾਵਾਂ ਵਿਖੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਗਏ । ਉਨ੍ਹਾਂ ਕਿਹਾ ਕਿ ਸਾਵਧਾਨੀਆਂ ਦੀ ਪਾਲਣਾ ਕਰਕੇ ਅਤੇ ਵੈਕਸੀਨੇਸ਼ਨ ਲਗਵਾ ਕੇ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ।

ਸੁਖਵਿੰਦਰ ਸਿੰਘ ਨੂੰ ਜੱਥੇਬੰਦਕ ਸਕੱਤਰ ਲਗਾਉਣ ਤੇ ਅਕਾਲੀ ਦਲ ਪਾਰਟੀ ਦਾ ਕੀਤਾ ਧੰਨਵਾਦ ।
ਅਰਨੀ ਵਾਲਾ 14 ਜੁਲਾਈ ( ਆਰ ਕੇ ਵਰਮਾ )ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਤੋ ਸਰਦਾਰ ਸੁਖਵਿੰਦਰ ਸਿੰਘ ਢਿੱਪਾਂਵਾਲੀ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਜੱਥੇਬੰਧਕ ਸਕੱਤਰ ਲਗਾਉਣ ਤੇ ਸੀਨੀਅਰ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ,ਅਬਜ਼ਰਬਰ ਸਰਦਾਰ ਜਨਮੇਜਾ ਸਿੰਘ ਸੇਖੋਂ , ਹਲਕਾ ਇੰਚਾਰਜ ਸਰਦਾਰ ਸਤਿੰਦਰਜੀਤ ਸਿੰਘ ਮੰਟਾ ,ਜ਼ਿਲਾ ਪ੍ਰਧਾਨ ਜਥੇਦਾਰ ਗੁਰਪਾਲ ਸਿੰਘ ਗਰੇਵਾਲ ਅਤੇ ਸਮੂਹ ਸੀਨੀਅਰ ਲੀਡਰਸ਼ਿਪ ਦਾ ਸੁਖਵਿੰਦਰ ਸਿੰਘ ਢਿੱਪਾਂ ਵਾਲਾ ਬਹੁਤ ਬਹੁਤ ਧੰਨਵਾਦ ਕੀਤਾ ।
ਸਿੱਖਿਆ ਵਿਭਾਗ ਪੰਜਾਬ ਦਾ ਸ਼ਲਾਘਾਯੋਗ ਕਦਮ, ਸਰਕਾਰੀ ਸਮਾਰਟ ਸਕੂਲ ਬਾਂਡੀ ਵਾਲਾ `ਚ ਲਗਾਇਆ ਕਿਤਾਬਾਂ ਦਾ ਲੰਗਰ
ਫਾਜ਼ਿਲਕਾ, 14 ਜੁਲਾਈ (ਆਰ ਕੇ ਵਰਮਾ )
ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਸਦਕਾ ਸਰਕਾਰੀ ਸਕੂਲਾਂ ਵਿਚ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।ਇਕ ਹੋਰ ਪਹਿਲਕਦਮੀ ਸਿੱਖਿਆ ਵਿਭਾਗ ਪੰਜਾਬ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਕਿਤਾਬਾਂ ਦਾ ਲੰਗਰ ਲਗਾਉਣ ਦੀ ਮੁਹਿੰਮ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਪੰਜਾਬ ਦੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਤਿ੍ਲੋਚਨ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਹਰੇਕ ਸਕੂਲ ਵਿਚ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਹੈ। ਇਹ ਲੰਗਰ ਪਿੰਡ ਦੀਆਂ ਸਾਂਝੀਆਂ ਥਾਂਵਾਂ ਤੇ ਗਲੀ ਗਲੀ ਅਤੇ ਘਰ ਘਰ ਪਹੁੰਚੇਗਾ।ਇਹ ਜਾਣਕਾਰੀ ਵਿਜੈ ਪਾਲ ਕੋਆਰਡੀਨੇਟਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸਮਾਰਟ ਸਕੂਲ ਬਾਂਡੀ ਵਾਲਾ ਵਿਖੇ ਵੀ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਤਾਂ ਜ਼ੋ ਬਚੇ ਕਿਤਾਬਾਂ ਪੜ ਸਕਣ।
ਉਨ੍ਹਾਂ ਦੱਸਿਆ ਕਿ ਸਕੂਲ ਦੇ ਨਾਲ-ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਮਾਪੇ ਕਿਤਾਬਾਂ ਦੇ ਲੰਗਰ ਵਿਚ ਭਰਪੂਰ ਉਤਸ਼ਾਹ ਦਿਖਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਉਪਰੰਤ ਬਚਿਆਂ ਅਤੇ ਅਧਿਆਪਕਾਂ ਕੋਲੋਂ ਇਸ ਮੁਹਿੰਮ ਤਹਿਤ ਰਿਵਿਉ ਵੀ ਲਿਆ ਜਾਵੇ ਤਾਂ ਜ਼ੋ ਕਿਤਾਬਾਂ ਦੇ ਲੰਗਰ ਦੌਰਾਨ ਬਚਿਆਂ, ਮਾਪਿਆ ਅਤੇ ਅਧਿਆਪਕਾਂ ਨੇ ਕੀ ਸਿਖਿਆ ਹਾਸਲ ਕੀਤੀ।
ਇਸ ਮੌਕੇ ਸਕੂਲ ਮੁਖੀ ਪੂਨਮ ਕਾਸਵਾਂ, ਰਾਮ ਸਵਰੂਪ, ਸੰਜੇ ਕਵਿਤਾ, ਗਗਨਦੀਪ, ਸ਼ਿਫਾਲੀ, ਪੰਕਜ, ਸੌਰਵ ਜ਼ਯੋਤੀ ਤੇ ਸਮੂਹ ਸਟਾਫ ਹਾਜ਼ਰ ਸੀ।