(ਡਾ ਰਮਨ)

ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਪਿਛਲੇ 16 ਦਿਨਾਂ ਤੋਂ ਦਾਖ਼ਲ ਤਬਲੀਗੀ ਜਮਾਤ ਨਾਲ ਸਬੰਧਤ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਂ ਦੇ ਵਾਸੀ ਕੋਵਿਡ ਪਾਜ਼ੀਟਿਵ ਨੌਜਵਾਨ ਅਫ਼ਜਲ ਸ਼ੇਖ ਦੀ ਦੂਸਰੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ। 18 ਅਪ੍ਰੈਲ ਨੂੰ ਉਸ ਦੀ ਪਹਿਲੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਸੀ।