ਪੰਜਾਬ ਵਿੱਚ ਕਰਫਿਊ ਹਟਾਉਣ ਬਾਰੇ ਮੁੱਖ ਮੰਤਰੀ ਕੈਪਟਨ ਸਿੰਘ ਦਾ ਆਇਆ ਵੱਡਾ ਐਲਾਨ ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਵਿੱਚ ਕਰਫਿਊ ਚੱਕਿਆ ਜਾਵੇਗਾ ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖ਼ੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਨੇ ਕਰਫਿਊ ਪਹਿਲਾਂ ਹੀ ਲਾਗੂ ਕਰ ਦਿੱਤਾ ਸੀ ਬਾਕੀ ਸੂਬਿਆਂ ਤੋਂ ਪੰਜਾਬ ਫਿਰ ਵੀ ਬਹੁਤ ਅੱਗੇ ਹੈ ।

ਪੰਜਾਬ ਵਿੱਚ ਕਰਫਿਊ ਪਹਿਲਾਂ ਲੱਗਣ ਕਾਰਨ ਪੰਜਾਬ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਬਹੁਤ ਘੱਟ ਹੈ ਇਸ ਕਰਕੇ ਪੰਜਾਬ ਵਿੱਚ ਕਰਫਿਊ ਜਿੰਨੀ ਛੇਤੀ ਲੱਗਿਆ ਸੀ ਉਨੀ ਛੇਤੀ ਹੀ ਚੁੱਕਿਆ ਜਾਵੇਗਾ । ਉਨ੍ਹਾਂ ਹਜ਼ੂਰ ਸਾਹਿਬ ਵਿੱਚ ਫਸੇ ਯਾਤਰੀਆਂ ਬਾਰੇ ਗੱਲ ਕਰਦੇ ਦੱਸਿਆ ਹੈ ਕਿ ਸੂਬਾ ਸਰਕਾਰਾਂ ਨੂੰ ਹੋਰ ਸੂਬਿਆਂ ਦੇ ਬੰਦਿਆਂ ਦੀ ਸੁਰੱਖਿਆ ਕਰਨ ਦੀ ਲੋੜ ਹੈ । ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਬਾਕੀ ਸੂਬੇ ਵਿੱਚ ਪੰਜਾਬੀਆਂ ਦੀ ਰੱਖਿਆ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਬਾਕੀ ਸੂਬਿਆਂ ਦੇ ਲੋਕ ਵੀ ਸੁਰੱਖਿਅਤ ਹਨ । ਗੱਲ ਵਧਾਉਂਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਮਤਾ ਬੈਨਰਜੀ ਦਾ ਫੋਨ ਆਇਆ ਸੀ ਤੇ ਕਿਹਾ ਉਨ੍ਹਾਂ ਨੇ ਕਿ ਜੇ ਕੋਈ ਉਹ ਪੰਜਾਬ ਦੀ ਮਦਦ ਕਰ ਸਕਣ ਤਾਂ ਹਾਜ਼ਰ ਹਨ ।