ਬਿਊਰੋ ਰਿਪੋਰਟ –
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 69 ਸਾਲ ਦੇ ਹੋ ਗਏ ਹਨ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਮੋਦੀ ਆਪਣੇ ਜਨਮ ਦਿਨ ਮੌਕੇ ਗੁਜਰਾਤ ਵਿਚ ਹਨ।

ਮੋਦੀ ਸਵੇਰੇ ਆਪਣੇ ਗ੍ਰਹਿ ਸੂਬੇ ਗੁਜਰਾਤ ਵਿਚ ਨਰਮਦਾ ਨਦੀ ‘ਤੇ ਸਟੈਚੂ ਆਫ਼ ਯੂਨਿਟੀ ਦਾ ਦੌਰਾ ਕੀਤਾ ਅਤੇ ਮੂਰਤੀ ਦੀ ਇਕ ਵੀਡੀਓ ਸਾਂਝੀ ਕੀਤੀ।