ਸ੍ਰੀ ਮੁਕਤਸਰ ਸਾਹਿਬ(ਜਸਵਿੰਦਰ ਸਿੰਘ )

ਜਿਲ੍ਹਾਂ ਪੁਲਿਸ ਵੱਲੋਂ ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਵਿੱਚ ਕਰਵਾਈ ਗਈ ਸਾਇਕਲ ਮੈਰਾਥਨ ਵਿੱਚ ਜਿੱਥੇ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਆ ਕੇ 350 ਨੌਜਵਾਨ, ਲੜਕੇ, ਲੜਕੀਆਂ ਵੱਲੋਂ ਭਾਗ ਲਿਆ ਗਿਆ। ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ 60 ਸਾਲ ਦੇ ਬਜੁਰਗ ਕੁਲਦੀਪ ਸਿੰਘ ਨੇ ਇਸ ਸਾਈਕਲ ਮੈਰਾਥਨ ਵਿੱਚ ਭਾਗ ਲੈ ਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਸੇਧ ਦਿਤੀ, ਅਤੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ। ਕੁਲਦੀਪ ਸਿੰਘ ਵੱਲੋਂ ਮੈਰਾਥਨ ਵਿੱਚੋਂ ਪਹਿਲੇ ਗਰੁੱਪ ਵਿੱਚ ਆ ਕੇ ਉਨ੍ਹਾਂ ਨੇ ਆਪਣੀ ਸਾਈਕਲ ਰੇਸ ਨੂੰ ਪੂਰਾ ਕੀਤਾ । ਅਤੇ ਲੋਕਾਂ ਨੂੰ ਅਪੀਲ ਕੀਤੀ ਕੇ ਸਰੀਰਕ ਤੰਦਰੁਸਤੀ ਹੀ ਸਭ ਕੁਝ ਹੈ ਜੇਕਰ ਸਰੀਰ ਤੰਦਰੁਸਤ ਹੈ ਤਾਂ ਆਪਣਾ ਜੀਵਨ ਬਹੁਤ ਵਧੀਆ ਰਹੇਗਾ । ਇਸ ਲਈ ਸਰੀਰਕ ਕਸਰਤ ਅਤੇ ਚੰਗੀ ਖੁਰਾਕ ਬਹੁਤ ਜਰੂਰੀ ਹੈ। ਇਸ ਮੌਕੇ ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਡਿਪਟੀ ਕਮੀਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀਮਤੀ ਡੀ ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਜੀ ਵੱਲੋਂ ਕੁਲਦੀਪ ਸਿੰਘ ਨੂੰ ਵਧਾਈ ਦਿੱਤੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।