ਫਗਵਾੜਾ,12 ਨਵੰਬਰ( ਅਜੈ ਕੋਛੜ ) ਖੂਨਦਾਨ ਮਹਾਂਦਾਨ ਖੂਨਦਾਨ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਰੱਖਣ ਵਾਲੀ ਸ਼ਹਿਰ ਦੀ ਉਘੀ ਸਮਾਜ ਸੇਵੀ ਸੰਸਥਾ ਸ਼ਿਵਸ਼ੰਕਰ ਬਲੱਡ ਸੇਵਾ ਸੰਮਤੀ ਫਗਵਾੜਾ ਵੱਲੋਂ ਪ੍ਰਧਾਨ ਲੱਲਣ ਕੁਮਾਰ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਡਾਇਰੈਕਟਰ ਦੀਪਕ ਚੰਦੇੜ ਰੋਹਿਤ, ਅਮਨ ਅਤੇ ਰਵੀ ਸ਼ਰਮਾ ਦੀ ਸੁਚੱਜੀ ਦੇਖ-ਰੇਖ ਹੇਠ ਜਗਤਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਸਥਾਨਕ ਸਿਵਲ ਹਸਪਤਾਲ ਵਿਖੇ ਕੀਤਾ ਗਿਆ, ਜਿਸ ਦਾ ਸ਼ੁੱਭ ਆਰੰਭ ਈ.ਐਮ.ਓ. ਸਿਵਲ ਹਸਪਤਾਲ ਫਗਵਾੜਾ ਡਾਕਟਰ ਰੁਪਿੰਦਰ ਕੋਰ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ਕੌਸਲਰ ਮਨੀਸ਼ ਪ੍ਰਭਾਕਰ, ਉੱਘੇ ਸਮਾਜ ਸੇਵਕ ਡਾ.ਰਮਨ ਸ਼ਰਮਾ, ਸਾਬਕਾ ਕੌਸਲਰ ਸੀਤਾ ਦੇਵੀ, ਬਾਬਾ ਬਿੱਲਾ ਜੀ ਬਸੰਤ ਨਗਰ, ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਖੂਨਦਾਨ ਕੈਂਪ ਦੌਰਾਨ 35 ਤੋਂ ਵਧੇਰੇ ਸਵੈਇਛੁੱਕ ਖੂਨਦਾਨੀਆਂ ਨੇ ਖੂਨਦਾਨ ਕੀਤਾ ਇਸੇ ਹੀ ਕੈਂਪ ਵਿੱਚ ਉੱਘੇ ਸਮਾਜ ਸੇਵਕ ਡਾ.ਰਮਨ ਸ਼ਰਮਾ ਨੇ 90 ਵੀਂ ਵਾਰ ਖੂਨਦਾਨ ਕਰਕੇ ਨੌਜਵਾਨ ਪੀੜ੍ਹੀ ਨੂੰ ਖੂਨਦਾਨ ਕਰਨ ਲਈ ਜਿੱਥੇ ਪ੍ਰੇਰਿਆ ਉੱਥੇ ਹੀ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਕੇ ਆਪਣੇ ਭਵਿੱਖ ਨੂੰ ਸੰਵਾਰਨ ਦੀ ਵੀ ਅਪੀਲ ਕੀਤੀ। ਕੈਂਪ ਦੇ ਅਖੀਰ ਸੰਸਥਾ ਦੇ ਪ੍ਰਧਾਨ ਲੱਲਣ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਲੱਲਣ ਕੁਮਾਰ ਨੇ ਆਖਿਆ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਅਤੇ ਸਿਖਿਆਵਾਂ ਬਹੁਤ ਉੱਚੀਆਂ ਅਤੇ ਮਾਰਗਦਰਸ਼ਕ ਹਨ ਜਿਨ੍ਹਾਂ ਨੂੰ ਜਿਹੜਾ ਵੀ ਇਨਸਾਨ ਗ੍ਰਹਿਣ ਕਰ ਲੈਂਦਾ ਹੈ ਉਨਾਂ ਨੂੰ ਕਦੇ ਵੀ ਕਿਤੇ ਠੋਕਰਾਂ ਖਾਣ ਦੀ ਲੋੜ ਨਹੀ ਪੈਂਦੀ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਹਰ ਵਰਗ ਅਤੇ ਹਰ ਇਨਸਾਨ ਦੇ ਬਿਨਾਂ ਜਾਤ-ਪਾਤ ਧਰਮ ਦਾ ਪੱਖਪਾਤ ਕੀਤੇ ਦੁੱਖ ਕੱਟਦੀ ਹੈ ਬਸ ਲੋੜ ਹੈ ਬਾਬੇ ਦੀ ਬਾਣੀ ਨੂੰ ਅਮਲੀ ਜਾਮਾ ਪਹਿਨਾਉਣ ਦੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ, ਵਿਨੋਦ ਕੁਮਾਰ, ਸੰਦੀਪ ਕੁਮਾਰ, ਰੋਹਿਤ, ਸੰਜੇ ਕੁਮਾਰ, ਅਮਨ ਕੁਮਾਰ, ਵਿਸ਼ਾਲ ਕੁਮਾਰ, ਅਰੁਣ ਕੁਮਾਰ, ਰਵੀ ਸ਼ਾਮ ਯਾਦਵ, ਨੀਰਜ ਕੁਮਾਰ, ਧੀਰਜ ਕੁਮਾਰ, ਮਨੋਜ ਟੰਡਨ, ਪ੍ਰਵੀਨ ਕੁਮਾਰ, ਮਨੀਸ਼ ਕੁਮਾਰ, ਰਾਜੇਸ਼ ਸੁੱਖੀ, ਬਿੱਲਾ ਆਦਿ ਹਾਜਰ ਸਨ.