ਫਗਵਾੜਾ (ਡਾ ਰਮਨ)

ਪ੍ਰਵਾਸੀ ਭਾਰਤੀ ਐਨ ਆਰ ਆਈ ਯੂ ਕੇ ਚਮਨ ਸੰਧੀ , ਵਿਜਾ ਰਾਮ , ਜੋਗਿੰਦਰ ਸਿੰਘ ਭਾਵੇ ਰੋਟੀ ਰੋਜ਼ੀ ਦੀ ਖਾਤਿਰ ਵਿਦੇਸਾ ਚ ਅਪਣੀ ਮਿਹਨਤ ਸਦਕਾ ਨਾਮ ਅਤੇ ਸ਼ੋਹਰਤ ਹਾਸਿਲ ਕੀਤੀ ਪਰ ਉਨ੍ਹਾਂ ਅਪਣੇ ਵਤ ਨ ਦੀ ਮਿੱਟੀ ਦਾ ਮੋਹ ਨਹੀ ਛੱਡਿਆ ਜਿਸ ਸਦਕਾ ਉਨ੍ਹਾਂ ਵਲੋਂ ਸਥਾਨਕ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਦੇ ਸਹਿਯੋਗ ਸਦਕਾ ਕੋਵਿਡ 19 ਕਰੋਨਾ ਵਾਇਰਸ ਦੀ ਮਹਾਂਮਾਰੀ ਦੋਰਾਨ ਤੰਗੀ ਕੱਟ ਰਹੇ ਪਰਿਵਾਰਾਂ ਦੀ ਮਦਦ ਕਰਦੇ ਹੋਏ ੲਿਲਾਕਾ ਸਤਨਾਮਪੁਰਾ ਵਿੱਖੇ 50 ਤੋਂ ਵਧੇਰੇ ਪਰਿਵਾਰਾਂ ਨੂੰ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਦੇ ਪ੍ਰਧਾਨ ਡਾ ਰਮਨ , ਮਨਜੀਤ ਰਾਮ , ਕੇ ਅੈਸ ਨੂੰਰ , ਧੰਨਪਾਲ ਸਿੰਘ ਗਾਂਧੀ , ਪਵਿੱਤਰ ਸਿੰਘ , ਸੰਜੇ ਕੁਮਾਰ , ਸੀਤਾ ਰਾਮ , ਨਰਿੰਦਰ ਕੁਮਾਰ , ਰਮੇਸ਼ ਕੁਮਾਰ , ਕੁਲਵਿੰਦਰ ਵਲੋਂ ਸੁੱਕਾ ਰਾਸ਼ਨ ਵੰਡਿਆ ਗਿਆ ੲਿਸ ਮੌਕੇ ਥਾਣਾ ਸਤਨਾਮਪੁਰਾ ਮੁੱਖੀ ਊਸ਼ਾ ਰਾਣੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਲੋੜਵੰਦ ਪਰਿਵਾਰਾਂ ਨੂੰ ਅਪਣੇ ਕਰ ਕਮਲਾਂ ਨਾਲ ਰਾਸ਼ਨ ਵਿਤਰਿਤ ਕਰ ੲਿਸ ਉੱਦਮ ਉੱਪਰਾਲੇ ਲੲੀ ਚਮਨ ਸੰਧੀ , ਵਿਜਾ ਰਾਮ , ਜੋਗਿੰਦਰ ਸਿੰਘ , ਅਤੇ ਸਥਾਨਕ ਕੱਲਬ ਅਹੁਦੇਦਾਰਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਮੂਲ ਦੇ ਲੋਕਾਂ ਸਦਕਾ ਹੀ ਪੰਜਾਬ ਅੰਦਰ ਸਮਾਜ ਸੇਵਾ ਦੇ ਅਜਿਹੇ ਕਾਰਜ ਕੀਤੇ ਜਾ ਰਹੇ ਹਨ ਜੋ ਸ਼ਲਾਘਾਯੋਗ ਹੈ ਅਤੇ ਜਿਸ ਦੀ ਕੋੲੀ ਮਿਸਾਲ ਨਹੀ ੲਿਸ ਮੌਕੇ ਮਨਪ੍ਰੀਤ ਕੌਰ , ਤੰਮਨਾ , ਰੀਣਾ , ਸੁਸ਼ਮਾ ਸ਼ਰਮਾ , ਸਾਕਸ਼ੀ ਸ਼ਰਮਾ , ਸੁਖਦੇਵ ਸਿੰਘ ਗੰਢਮਾ , ਬਿਮਲਾ ਦੇਵੀ , ਅਨੁੰਸਾ ਗਿੱਲ , ੲੇ ਅੈਸ ਆਈ ਅਮਰਜੀਤ ਸਿੰਘ , ਕਾਂਸਟੇਬਲ ਅਮ੍ਰਿਤਪਾਲ ਸਿੰਘ , ਦਵਿੰਦਰ ਸਿੰਘ ਮਾਨ , ਰਵਿੰਦਰ ਸਿੰਘ ਆਦਿ ਮੌਜੂਦ ਸਨ