ਬੰਡਾਲਾ 29 ਅਪ੍ਰੈਲ (ਜਗਤਾਰ ਸਿੰਘ ਬੰਡਾਲਾ)
ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਕਸਬਾ ਬੰਡਾਲਾ ਵਿਖੇ ਵੱਖ-ਵੱਖ ਪੱਤੀਆਂ ਦੇ ਗੁਰਦੁਆਰਾ ਸਾਹਿਬ ਵਿਚ ਲੜੀ ਵਾਰ ਸਮਾਗਮ ਚੱਲ ਰਹੇ ਹਨ ।ਇਹਨਾਂ ਸਮਾਗਮ ਵਿਚ ਰੋਜ਼ਾਨਾਂ ਹੀ ਕਥਾ, ਕੀਰਤਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸਬੰਧੀ ਪੱੁਜਦੀਆਂ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ । ਕਥਾ ਵਾਚਕ ਗਿਆਨੀ ਗੁਰਵਿੰਦਰ ਸਿੰਘ ਨੇ ਸੰਗਤਾਂ ਨੂੰ ਦੱਸਿਆ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਵਿਲੱਖਣ ਤੇ ਦੂਸਰੇ ਧਰਮ ਨੂੰ ਬਚਾਉਣ ਖਾਤਰ ਦਿੱਤੀ ਗਈ ਸ਼ਹਾਦਤ ਇੱਕ ਲਸਾਨੀ ਸ਼ਹਾਦਤ ਹੈ ਜੋ ਦੁਨੀਆ ਦੇ ਕਿਸੇ ਵੀ ਇਤਿਹਾਸ ਵਿਚ ਅਜਿਹੀ ਕੁਰਬਾਨੀ ਦੀ ਮਿਸਾਲ ਨਹੀਂ ਹੈ ।