ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਅੱਜ ਹੋਰ ਚਾਰ ਪਿੰਡ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਸ਼ਾਮਿਲ
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਪਿੰਡ ਨੰਗਲ ਅੰਬੀਆਂ,ਮੁਲੇਵਾਲ ਬ੍ਰਾਹਮਣਾਂ,ਕੋਟਲਾ ਸੂਰਜ ਮੱਲ ਅਤੇ ਚੱਕ ਬਾਹਮਣੀਆਂ ਵਿੱਚ ਨਵੀਂਆਂ ਇਕਾਈਆਂ ਦਾ ਗਠਨ ਕੀਤਾ ਗਿਆ । ਇਸ ਮੋਕੇ ਤੇ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਨੇ ਸਾਰੇ ਇਲਾਕੇ ਦੇ ਲੋਕਾਂ ਨੂੰ ਕੱਲ 5 ਤਰੀਕ ਨੂੰ ਫ਼ਿਰੋਜ਼ਪੁਰ ਰੇਲ ਰੋਕੂ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੁਕ ਕੀਤਾ ਅਤੇ ਸਰਕਾਰ ਦੀਆ ਮਾਰੂ ਨੀਤੀਆਂ ਪ੍ਰਤੀ ਜਾਗਰੁਕ ਕੀਤਾ ਅਤੇ ਤਿੰਨੇ ਆਰਡੀਨੇਸਾ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੁਕ ਕੀਤਾ ।ਇਸ ਮੋਕੇ ਤੇ ਇਹਨਾ ਨਵੀਂਆਂ ਇਕਾਈਆਂ ਦੇ ਮੈਂਬਰਾਂ ਤੋਂ ਇਲਾਵਾ ਸਵਰਨ ਸਿੰਘ ਸਾਦਿਕ ਪੁਰ ,ਜਰਨੇਲ ਸਿੰਘ ਰਾਂਮੇ,ਸ਼ੇਰ ਸਿੰਘ ਰਾਂਮੇ,ਸੰਤੋਖ ਸਿੰਘ ਇਨੋਵਾਲ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਦਰਸ਼ਣ ਸਿੰਘ ਵੇਹਰਾਂ ਅਤੇ ਹੋਰ ਵੀ ਬਹੁਤ ਸਾਰੇ ਜਾਗਰੁਕ ਕਿਸਾਨ ਅਤੇ ਮਜ਼ਦੂਰ ਸ਼ਾਮਿਲ ਹੋਏ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ