ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਪੀਆਰਟੀਸੀ ਚੇਅਰਮੈਨ ਕੇਕੇ ਸ਼ਰਮਾ ਵੱਲੋਂ 32 ਬੱਸਾਂ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਕੀਤੀ ਗਈਆ। ਇਨ੍ਹਾਂ ਵਿੱਚੋਂ 7 ਵੌਲਵੋ ਬੱਸਾਂ ਪਟਿਆਲੇ ਤੋੰ ਰਵਾਨਾ ਕੀਤੀਆਂ ਗਈਆਂ। ਦੱਸ ਦਈਏ ਮਿਲੀ ਜਾਣਕਾਰੀ ਅਨੁਸਾਰ ਇਹ 32 ਬੱਸਾਂ 17 ਡਿੱਪੂਆਂ ਤੋਂ ਬਠਿੰਡੇ ਇਕੱਠੀਆਂ ਹੋ ਰਵਾਨਾ ਹੋਣਗੀਆਂ । ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਨ੍ਹਾਂ ਬੱਸਾਂ ਦੇ ਕਾਫਲੇ ਨੂੰ ਹਰੀ ਝੰਡੀ ਦਿੱਤੀ ਗਈ। ਇਹ ਬਿਸਾਂ ਰਾਂਹੀ ਹਜ਼ੂਰ ਸਾਹਿਬ ਨਾਂਦੇੜ ‘ਚ ਫਸੇ ਸ਼ਰਧਾਲੂ ਵਾਪਿਸ ਪੰਜਾਬ ਪਰਤਣਗੇ।