K9NEWSPUNJAB Bureau-

1988 ਵਿੱਚ ਨਕੋਦਰ ਚ ਸਟੇਡੀਅਮ ਬਣਾਉਣ ਦਾ ਨਕੀ ਕੀਤਾ ਗਿਆ ਸੀ।ਜਿਸਦਾ ਕੰਮ ਵੀ 8March 1988 ਚ ਸਿਵਿਲ ਹੌਸਪੀਟਲ ਦੇ ਸਾਮਨੇ ਸ਼ੁਰੂ ਕਰ ਦਿੱਤਾ ਗਿਆ ਸੀ। ਤਦ ਉਹਦੇ ਤੇ ਲੱਖਾ ਰੁਪਏ ਲਾਉਣ ਦੇ ਵਾਵਜੂਦ ਵੀ ਅੱਜ ਤੱਕ ਸਟੇਡੀਅਮ ਨਹੀ ਬਣਿਆ।

ਕਾਂਗਰਸ ਲੀਡਰ ਉਮਰਾਓ ਸਿੰਘ ਨੇ ਇਸਦਾ ਨਿਹ ਪੱਥਰ ਰੱਖਿਆ ਸੀ ਤੇ ਪੰਜਾਬ ਸਰਕਾਰ ਨੇ 1.95 lakh ਦੀ ਗਰਾਂਟ ਵੀ ਜਾਰੀ ਕੀਤੀ ਸੀ।ਪਰ ਉਸ ਪੈਸੇ ਨੂੰ ਸਟੇਡੀਅਮ ਬਣੋਨ ਚ ਨਹੀ ਲਾਇਆ ਗਿਆ ਤੇ ਪੰਜਾਬ ਸਟੇਟ ਸਪੋਰਟਸ ਕੌਂਸਲ ਨੇ ਓਹ ਪੈਸੇ ਵਾਪਿਸ ਮੰਗਵਾ ਲਾਏ।

ਤੇ ਪਿੱਛਲੇ ਸਾਲੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ੰਤ ਦੌਰਾਨ ਨਕੋਦਰ ਸਹਿਰ ਨੂੰ 50Lakh ਇਸ ਸਟੇਡੀਅਮ ਨੂੰ ਪੂਰਾ ਕਰਨ ਲਈ ਦਿੱਤੇ ਗਏ।ਪਰ ਇਸ ਪ੍ਰੋਜੈਕਟ ਨੂੰ ਮਨਜੂਰੀ ਮਿਲਣੀ ਹਾਲੇ ਵੀ ਬਾਕੀ ਹੈ।