Home Punjabi-News 28 ਸਤੰਬਰ ਨੂੰ (ਸਹੀਦੇ ਆਜ਼ਮ) ਸ੍ਰ.ਭਗਤ ਸਿੰਘ ਦਾ ਜਨਮ ਦਿਨ ਸੰਘਰਸ਼ ਦੇ...

28 ਸਤੰਬਰ ਨੂੰ (ਸਹੀਦੇ ਆਜ਼ਮ) ਸ੍ਰ.ਭਗਤ ਸਿੰਘ ਦਾ ਜਨਮ ਦਿਨ ਸੰਘਰਸ਼ ਦੇ ਮੈਦਾਨ ਵਿਚ ਮਨਾਇਆ ਜਾਵੇਗਾ:ਜਸਵੀਰ ਸਿੰਘ ਸ਼ੀਰਾ

ਕਾਰਜਕਾਰੀ ਇੰਜੀਨੀਅਰ ਮੰਡਲ ਨੰ.3 ਜਲੰਧਰ ਖਿਲਾਫ਼ ਧਰਨੇ ਦੀਆਂ ਤਿਆਰੀਆਂ ਮੁਕੰਮਲ:ਪ੍ਰਤਾਪ ਸਿੰਘ ਸੰਧੂ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ,27 ਸਤੰਬਰ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨ.26)ਜਿਲ੍ਹਾ ਜਲੰਧਰ ਦੇ ਆਗੂਆਂ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਗਈ।ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ਕਿ 28 ਸਤੰਬਰ ਨੂੰ (ਸਹੀਦੇ ਆਜ਼ਮ)ਸ੍ਰ ਭਗਤ ਸਿੰਘ ਦਾ ਜਨਮ ਦਿਨ ਸੰਘਰਸ਼ ਦੇ ਮੈਦਾਨ ਵਿੱਚ ਜਲੰਧਰ ਵਿਖੇ ਮਨਾਇਆ ਜਾਵੇਗਾ।ਜਿਸ ਉਪਰੰਤ ਜਨਮ ਦਿਨ ਮਨਾਉਦੀਆ ਸਰਦਾਰ ਭਗਤ ਸਿੰਘ ਦੀ ਸੋਚ ਤੇ ਚੱਲਣ ਦਾ ਪ੍ਰਣ ਕਰਦਿਆਂ ਹਾਕਮ ਸਰਕਾਰ ਤੇ ਜਲ ਸਪਲਾਈ ਮੈਨੇਜਮੈਂਟ ਨੂੰ ਵਿਗਾਰੀਆ ਜਾਵੇਗਾ।ਇਸ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਮੰਡਲ ਨੰ.3 ਜਲੰਧਰ ਦੇ ਖਿਲਾਫ਼ ਸੰਘਰਸ਼ ਦੀਆਂ ਤਿਆਰੀਆਂ ਮੁਕੰਮਲ ਹੋ ਚੁਕਿਆ ਹਨ ਜਿਨ੍ਹਾਂ ਚਿਰ ਕਾਮਿਆਂ ਦੀਆਂ ਮੰਗ ਦਾ ਹੱਲ ਨਹੀਂ ਹੁੰਦਾ ਤਾਂ ਇਹ ਧਰਨਾ ਪੱਕੇ ਮੋਰਚੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਕਾਮਿਆਂ ਤੇ ਕਿਰਤ ਕਨੂੰਨ ਦੀਆਂ ਹਦਾਇਤਾਂ ਲਾਗੂ ਹਨ,ਤੇ ਉੱਚ ਅਧਿਕਾਰੀਆਂ ਵੱਲੋਂ ਇਨ੍ਹਾਂ ਕਾਮਿਆਂ ਤੇ ਤਜਰਬੇ ਤਹਿਤ ਤਨਖਾਹ ਦੇਣ ਲਈ ਕਿਰਤ ਕਨੂੰਨ ਦੀਆਂ ਹਦਾਇਤਾਂ ਮੁਤਾਬਕ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ।ਪਰ ਥੱਲੇ ਵਾਲੇ ਅਧਿਕਾਰੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਵਜਾਏ ਕਿਰਤ ਕਨੂੰਨ ਦੀਆਂ ਵੀ ਧਜੀਆਂ ਉਡਾ ਰਹੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਕਾਮਿਆਂ ਤੋਂ ਕੰਮ ਤਾਂ ਪੂਰੇ 30 ਦਿਨ ਲਿਆ ਜਾ ਰਿਹਾ ਹੈ ਲੇਕਿਨ ਉਜਰਤਾਂ ਸਿਰਫ਼ 26 ਦਿਨਾਂ ਦੀ ਦਿੱਤੀ ਜਾ ਰਹੀ ਹੈ,ਜੋਕਿ ਕਿਰਤ ਕਨੂੰਨ ਮੁਤਾਬਕ ਕਾਮਿਆਂ ਦੀ ਉਜਰਤਾਂ ਪੂਰੀ 30 ਦਿਨ ਦੇਣੀ ਬਣਦੀ ਹੈ,ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣੂੰ ਕਰਵਾਇਆ ਗਿਆ ਹੈ ਤੇ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਨਾਲ ਵੀ ਮੀਟਿੰਗ ਕਰਨ ਉਪਰੰਤ ਉਨ੍ਹਾਂ ਵੱਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸਮੂਹ ਕਾਰਜਕਾਰੀ ਇੰਜੀਨੀਅਰਾਂ ਨੂੰ ਹਦਾਇਤਾਂ ਕਰ ਦਿਤੀਆਂ ਹਨ,ਪਰ ਹਲੇ ਤੱਕ ਕਿਸੇ ਵੀ ਕਾਰਜਕਾਰੀ ਇੰਜੀਨੀਅਰ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।ਜਿਸ ਦੇ ਵਿਰੋਧ ਵਿੱਚ ਆਗੂਆਂ ਨੇ ਫੈਸਲਾ ਕੀਤਾ ਕਿ 28 ਸਤੰਬਰ 2020 ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਨੰ.3 ਜਲੰਧਰ ਦੇ ਖਿਲਾਫ਼ ਧਰਨਾ ਦਿੱਤਾ ਜਾਵੇਗਾ, ਜੇਕਰ ਉਪਰੰਤ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਧਰਨਾ ਪੱਕੇ ਮੋਰਚੇ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਜਿਨਾਂ ਚਿਰ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਹੀਂ ਹੁੰਦਾ ਉਨ੍ਹਾਂ ਚਿਰ ਮੋਰਚਾ ਜਾਰੀ ਰਹੇਗਾ ਜੇਕਰ ਇਸ ਤੋਂ ਵੀ ਤਿਖਾ ਸੰਘਰਸ਼ ਆਰੰਭਣ ਦੀ ਜਰੂਰਤ ਪਈ ਤਾਂ ਜਥੇਬੰਦੀ ਪਿਛੇ ਨਹੀਂ ਹੱਟੇਗੀ।ਜਿਸ ਦੀ ਨਿਰੋਲ ਜੁਮੇਵਾਰੀ ਜਲ ਸਪਲਾਈ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਜਿਲ੍ਹਾ ਜੁਆਇੰਟ ਵਿੱੱਤ ਸਕੱਤਰ ਬਾਬਾ ਜਗਦੀਸ਼ ਰਾਮ,ਸਲਾਹਕਾਰ ਸਤਨਾਮ ਸਿੰਘ ਭੋਗਪੁਰ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਸਾਮਲ ਹੋਏ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ