ਨੂਰਮਹਿਲ 17 ਜਨਵਰੀ ( ਨਰਿੰਦਰ ਭੰਡਾਲ,ਅਸ਼ੋਕ ਲਾਲ )

26 ਜਨਵਰੀ ਨੂੰ “ਜਸ਼ਨ-ਏ-ਗਣਤੰਤਰ ਦਿਵਸ ਟਵੰਟੀ-ਟਵੰਟੀ” ਮਨਾਉਣ ਸੰਬੰਧੀ ਨੰਬਰਦਾਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈਡ ਆਫ਼ਿਸ ਸਬ-ਤਹਿਸੀਲ ਨੂਰਮਹਿਲ ਵਿਖੇ 19 ਤਾਰੀਕ ਦਿਨ ਐਤਵਾਰ ਨੂੰ ਠੀਕ 10:30 ਵਜੇ ਸਵੇਰੇ ਹੋਵੇਗੀ।

ਇਸ ਮੌਕੇ ਨੂਰਮਹਿਲ ਦੀਆਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੋਂ ਇਲਾਵਾ ਨੂਰਮਹਿਲ-ਫਿਲੌਰ-ਨਕੋਦਰ-ਜਲੰਧਰ ਮਾਰਗ ਦੀਆਂ ਸੜਕਾਂ ਦੇ ਸੰਬੰਧ ਵਿੱਚ ਵੀ ਵਿਸ਼ੇਸ਼ ਚਰਚਾ ਕੀਤੀ ਜਾਵੇਗੀ ਅਤੇ 26 ਜਨਵਰੀ ਨੂੰ ਪੀ.ਡਬਲਯੂ.ਡੀ ਵਿਭਾਗ ਖਿਲਾਫ਼ ਰੋਸ ਮੁਜ਼ਾਹਰਾ ਆਦਿ ਕਰਨ ਸੰਬੰਧੀ ਵੀ ਫੈਸਲਾ ਲਿਆ ਜਾਵੇਗਾ।

ਨੰਬਰਦਾਰ ਯੂਨੀਅਨ ਦੇ ਦਰਪੇਸ਼ ਮਸਲਿਆਂ ਉੱਪਰ ਵੀ ਵਿਸ਼ੇਸ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸਮੂਹ ਨੰਬਰਦਾਰ ਸਾਹਿਬਾਨ 19 ਤਾਰੀਕ ਦਿਨ ਐਤਵਾਰ ਨੂੰ 10:30 ਵਜੇ ਸਵੇਰੇ ਇਸ ਅਹਿਮ ਮੀਟਿੰਗ ਵਿੱਚ ਪਹੁੰਚਕੇ ਆਪਣੇ ਵਿਚਾਰ ਸਾਂਝੇ ਕਰਨ।