ਕੋਰੋਨਾਵਾਇਰਸ ਕਾਰਨ ਅੱਜ ਪੂਰੀ ਦੁਨੀਆ ‘ਚ ਸਾਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਾਇਰਸ ‘ਤੇ ਜਿਥੇ ਬਾਲੀਵੁੱਡ ‘ਚ ਫਿਲਮ ਬਣਾਉਣ ਨੂੰ ਲੈ ਕੇ ਹਲਚਲ ਮਚੀ ਹੋਈ ਹੈ, ਉਥੇ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਸ ਭਿਆਨਕ ਵਾਇਰਸ ‘ਤੇ ਹੁਣ ਤੋਂ 2 ਸਾਲ ਪਹਿਲਾਂ ਹੀ ਇੱਕ ਵੈੱਬ ਸੀਰੀਜ਼ ਬਣ ਚੁੱਕੀ ਹੈ ਜਿਸਦਾ ਨਾਂਅ ਹੈ ‘ ਮਾਈ ਸੀਕਰੇਟ ਟੇਰਿਅਸ’।

ਕੋਰੀਅਨ ਟੀਵੀ ਸੀਰੀਜ਼ ‘ਚ ਬਣੀ ਇਸ ਫਿਲਮ ਦੇ ਕਈ ਹਿੱਸੇ ਅੱਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਜਿਵੇਂ ਅੱਜ ਕੋਰੋਨਾਵਾਇਰਸ ਸਭ ਲਈ ਘਾਤਕ ਸਿੱਧ ਹੋ ਰਿਹਾ ਹੈ, ਉਵੇਂ ਹੀ ਇਸ ਸੀਰੀਜ਼ ‘ਚ ਦਿਖਾਇਆ ਗਿਆ ਹੈ। ਇਸ ‘ਚ ਇੱਕ ਡਾਕਟਰ ਆਪਣੀ ਸਾਥੀ ਨੂੰ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਿਸ ਬਿਮਾਰੀ ਦਾ ਇਨਕਿਊਬੇਸ਼ਨ ਸਮਾਂ ੧੪ ਦਿਨਾਂ ਦਾ ਹੈ।

ਇਹ ਸੀਰੀਜ਼ ਭਾਰਤ ਨੂੰ ਛੱਡ ਹੋਰਨਾਂ ਮੁਲਕਾਂ ‘ਚ ਨੈੱਟਫਲਿਕਸ ‘ਤੇ ਮੌਜੂਦ ਹੈ।