ਖਾਸ ਰਿਪੋਰਟ (ਅਜੈ ਕੋਛੜ,ਅਸ਼ੋਕ ਲਾਲ,ਮੋਨੂੰ ਸਾਰਵੱਟੇ)

ਸ੍ਰੀ ਸਤਿੰਦਰ ਸਿੰਘ ਪੀ . ਪੀ . ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੀ ਰਹਿਨੁਮਾਈ ਹੇਠ ਸ੍ਰੀ ਮਨਦੀਪ ਸਿੰਘ ਪੀ . ਪੀ . ਐਸ , ਪੁਲਿਸ ਕਪਤਾਨ , ਸਬ ਡਵੀਜ਼ਨ ਫਗਵਾੜਾ ਦੀਆਂ ਹਦਾਇਤਾਂ ਤੇ ਸ੍ਰੀ ਮਨਜੀਤ ਸਿੰਘ ਪੀ ਪੀ ਐਸ ਸਬ ਡਵੀਜ਼ਨ ਫਗਵਾੜਾ ਦੀ ਨਿਗਰਾਨੀ ਹੇਠ ਪਾਰਟੀ ਨੇ ਮੁਖਬਰ ਖਾਸ ਦੀ ਇਤਲਾਹ ਤੇ ਮੁਹੱਲਾ ਕੌਲਸਰ ਫਗਵਾੜਾ ਤੋਂ ਕੋਠੀ ਵਿੱਚੋਂ ਨਜਾਇਜ਼ ਸ਼ਰਾਬ ਬਾਮਦ ਹੋਣ ਸਬੰਧੀ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 147 ਮਿਤੀ 19 . 06 . 19 ਅ / ਧ 61 – 1 – 14 ਆਬਕਾਰੀ ਐਕਟ ਥਾਣਾ ਸਿਟੀ ਫਗਵਾੜਾ ਬਰ ਖਿਲਾਫ ਨਾਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ ਤੇ ਕੋਠੀ ਮੁਹੱਲਾ ਕੌਲਸਰ ਫਗਵਾੜਾ ਵਿੱਚੋਂ ਕੁੱਲ 197 ਪੇਟੀਆ ਜਿਹਨਾ ਵਿੱਚ 155 ਪੇਟੀਆ ਮਾਰਕਾ ਰੋਇਲ ਸਿਕਰਟ ਵਿਸਕੀ ਅਤੇ 42 ਪੇਟੀਆਂ ਸ਼ਰਾਬ ਮਾਰਕਾ ਪਾਰਟੀ ਸਪੈਸ਼ਲ ਬ੍ਰਾਮਦ ਹੋਈ ਸੀ । ਮੁਕੱਦਮਾ ਉਕਤ ਵਿੱਚ ਨਾਮਜਦ ਦੋਸ਼ੀ ਨੀਰਜ ਬੱਤਰਾ ਪੁੱਤਰ ਗੁਲਸ਼ਨ ਬੱਤਰਾਂ ਵਾਸੀ ਖਲਵਾੜਾ ਗੇਟ ਫਗਵਾੜਾ ਨੂੰ ਮੁੱਕਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੋਸ਼ੀ 03 ਦਿਨ ਦੇ ਪੁਲਿਸ ਰਿਮਾਡ ਪਰ ਹੈ ਜਿਸ ਪਾਸੋ ਪੁੱਛਗਿੱਛ ਕਰਨ ਤੇ ਇਸ ਵਿਅਕਤੀ ਦੁਆਰਾ ਦੋ ਵਿਅਕਤੀ ਵਿਪਨ ਮਦਾਨ ਅਤੇ ਲਾਡੀ ਵਾਸੀਆਨ ਫਗਵਾੜਾ ਨੂੰ ਵੀ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ ਹੈ ਜਿਹਨਾ ਦੀ ਪ੍ਰਾਪਰਟੀ ਸਬੰਧੀ ਈ ਡੀ ਵਿਭਾਗ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਇਹ( ਐਫ ਆਈ ਆਰ) ਦਰਜ ਕੀਤੀ ਗਈ ਸੀ ਅਤੇ ਫਗਵਾੜਾ ਪੁਲਿਸ ਸ਼ਾਇਦ ਇਹੀ ਸੋਚ ਰਹੀ ਸੀ ਕਿ ਦੋਸ਼ੀ ਆਪੇ ਹੀ ਆ ਜਾਣਗੇ ਅਰੈਸਟ ਹੋਣ ਫਗਵਾੜਾ ਪੁਲਿਸ ਕਿਤੇ ਇਸੇ ਕਰਕੇ ਹੀ ਇੰਨੀ ਢਿੱਲਮੱਠ ਤਾਂ ਨੀ ਵਰਤ ਰਹੀ ਸੀ ਜਾ ਫਿਰ ਕਿਤੇ ਦੋਸ਼ੀਆਂ ਨੂੰ ਆਪਣਾ ਬਚਾਅ ਕਰਨ ਲਈ ਟਾਇਮ ਤਾਂ ਨਹੀ ਦਿੱਤਾ ਜਾ ਰਿਹਾ ਸੀ ਕਿਉਂਕਿ ਦੋ ਮਹੀਨਿਆਂ ਵਿੱਚ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਬਾਕੀ ਦੋ ਦੋਸ਼ੀਆਂ ਲਈ ਵੀ ਟਾਈਮ ਲੱਗੇਗਾ ਕਿੰਨਾ ਓਹ ਪੁਲਿਸ ਹੀ ਦੱਸੂਗੀ ਕਿਉਂਕਿ ਜੇ ਕਿਸੇ ਆਮ ਸ਼ਹਿਰੀ ਤੇ 7/51 ਵੀ ਹੋ ਜਾਏ ਤਾਂ ਪੁਲਿਸ ਉਸ ਦੇ ਰਿਸ਼ਤੇਦਾਰਾ ਨੂੰ ਵੀ ਚੁੱਕਣ ਤੱਕ ਜਾਂਦੀ ਹੈ ਤੇ ਇਹ ਲੋਕ ਸਰਕਾਰ ਦੇ ਮਾਲੀਏ ਦਾ ਨੁਕਸਾਨ ਕਰੀ ਜਾਂਦੇ ਹਨ ਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਤੋਂ ਜਾਗ ਹੀ ਨਹੀਂ ਰਿਹਾ ਸੀ ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਸਾਡੇ ਚੈਨਲ ਦੇ ਪੱਤਰਕਾਰਾਂ ਵਲੋ ਸਿਟੀ ਪੁਲਿਸ ‘ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ ਕਿ ਸਾਨੂੰ( ਐਫ, ਆੲੀ,ਆਰ,)ਦੀ ਦਿੱਤੀ ਜਾਵੇ ਤੇ ਦੋ ਦਿਨ ਪਹਿਲਾਂ ਹੀ (ਐਫ ਆਈ ਆਰ )ਕਾਪੀ ਅਤੇ ਦੋਸ਼ੀਆਂ ਵਿਆਕਤੀਆ ਦੇ ਨਾਮਾ ਦੀ ਲਿਸਟ ਸਾਡੇ ਚੈਨਲ ਨੂੰ ਦਿੱਤੀ ਗਈ ਸੀ। ਤੇ ਅੱਜ ਇਕ ਦੋਸ਼ੀ ਦੀ ਗ੍ਰਿਫਤਾਰੀ ਪੈ ਗਈ ਹੁਣ ਇਹ ਸੰਯੋਗ ਕਿਹਾ ਜਾਵੇ ਜਾ ਫਿਰ ਫਗਵਾੜਾ ਪੁਲਿਸ ਦੀ ਕੋਈ ਦੁਖਦੀ ਰਗ ਤੇ ਹੱਥ ਰੱਖਿਆ ਗਿਆ ਜੋ ਪੁਲਿਸ ਹਰਕਤ ਵਿੱਚ ਆ ਗਈ ਸੋ ਹੁਣ ਲੋਕ ਇਹ ਉਮੀਦ ਰੱਖਣ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਸ਼ਰਾਬ ਸਮੱਗਲਰ ਵੀ ਜਲਦੀ ਹੀ ਫੜੇ ਜਾਣਗੇ ਅਤੇ ਪੰਜਾਬ ਪੁਲਿਸ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਦੀ ਰਹੇਗੀ।

Sponsored By Dhand Medical Store, Nurmahal