ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 17 ਜਨਵਰੀ 2020 ਨੂੰ ਸੂਬੇ ਭਰ ਵਿਚ ਸਰਕਾਰੀ ਦਫਤਰਾਂ ਵਿਚ ਕੋਈ ਛੁੱਟੀ ਨਹੀਂ ਹੈ। ਇਸ ਬਾਬਤ ਪਰਸੋਨਲ ਵਿਭਾਗ ਵੱਲੋਂ ਡਾਇਰੈਕਟਰ ਲੋਕ ਸੰਪਰਕ ਵਿਭਾਗ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਗਿਆ ਹੈ ਕਿ ਕਿਸੇ ਨੇ ਕੂਕਾ ਅੰਦੋਲਨ ਦਾ ਨਾਂ ਵਰਤ ਕੇ 17 ਜਨਵਰੀ ਨੂੰ ਛੁੱਟੀ ਹੋਣ ਦੀ ਜਾਅਲੀ ਚਿੱਠੀ ਸੋਸ਼ਲ ਮੀਡੀਆ ‘ਤੇ ਸਰਕੁਲੇਟ ਕਰ ਦਿੱਤੀ ਹੈ।
ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 17 ਜਨਵਰੀ 2020 ਨੂੰ ਪੰਜਾਬ ਭਰ ਵਿਚ ਕਿਸੇ ਵੀ ਸਰਕਾਰੀ ਦਫਤਰ ਵਿਚ ਕੋਈ ਵੀ ਛੁੱਟੀ ਨਹੀਂ ਹੈ।

ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 17 ਜਨਵਰੀ ਨੂੰ ਸਿਰਫ ਸੰਗਰੂਰ ਜ਼ਿਲੇ ਵਿਚ ਸਥਾਨਕ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਛੁੱਟੀ ਹੋਵੇਗੀ।