(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ)

ਸ਼ਾਹਕੋਟ:-ਮੋਦੀ ਸਰਕਾਰ ਵੱਲੋਂ ਕੋਵਿਡ-19 ਨੂੰ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਹਾਊਸ ਦੇ ਹੱਕ ਵਿੱਚ ਵਰਤਣ, ਖੇਤੀ ਮੰਡੀ ਤੋੜਨ ਤੇ ਬਿਜਲੀ ਸੋਧ ਬਿੱਲ 2020 ਰਾਂਹੀ ਸੰਘੀ ਢਾਂਚੇ ਦੇ ਗਲ ਵਿੱਚ ਅੰਗੂਠਾ ਦੇ ਕੇ ਰਾਜਾਂ ਦੇ ਅਧਿਕਾਰਾਂ ਦਾ ਭੋਗ ਪਾਉਣ ਅਤੇ ਭਾਜਪਾ ਤੇ ਕਾਂਗਰਸ ਦੀਆਂ ਨਵਉਦਾਰਵਾਦੀ, ਨਿੱਜੀਕਰਨ ਦੀਆਂ ਨੀਤੀਆਂ ਨੂੰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਅਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਜਮਹੂਰੀ ਹੱਕਾਂ ਦਾ ਘਾਣ ਸਮਝਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਸ਼ਾਹਕੋਟ ਦੇ ਪਿੰਡ ਰੇੜਵਾਂ ,ਜਾਫਰਵਾਲ,ਕਿੱਲੀ ,ਸਾਦਿਕ ਪੁਰ ,ਕੋਟਲੀ ਗਾਜਰਾਂ ਵਿਖੇ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ 15 ਅਗੱਸਤ ਨੂੰ ਕਾਲੇ ਦਿੰਨ ਵਜੋਂ ਮਨਾਉਣ ਦਾ ਅੇਲਾਨ ਕੀਤਾ ਅਤੇ ਮੰਗ ਕੀਤੀ ਕਿ ਉਕਤ ਤਿੰਨੇ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਦਾ ਖਰੜਾ ਰੱਦ ਕੀਤਾ ਜਾਵੇ,ਕਿਸਾਨ ਮਜ਼ਦੂਰ ਆਗੂਆਂ ਉੱਤੇ ਜਲੰਧਰ ,ਅੰਮ੍ਰਿਤਸਰ ਅਤੇ ਪੰਜਾਬ ਭਰ ਵਿੱਚ ਅੰਦੋਲਨਾਂ ਦੌਰਾਨ ਥਾਣਿਆਂ ਵਿੱਚ ਕੀਤੇ ਪਰਚੇ ਰੱਦ ਕੀਤੇ ਜਾਣ ਤੇ ਰੇਲਵੇ ਪੁਲਿਸ ਵੱਲੋਂ ਵੀ ਕੀਤੇ ਦਰਜਨਾਂ ਪਰਚੇ ਵੀ ਵਾਅਦੇ ਮੁਤਾਬਕ ਰੱਦ ਕੀਤੇ ਜਾਣ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਗੰਨਾਂ ਕਿਸਾਨਾਂ ਦਾ 681.48 ਕਰੋੜ ਰੁਪਏ ਬਕਾਇਆ 15% ਵਿਆਜ ਸਮੇਤ ਦਿੱਤਾ ਜਾਵੇ,ਪਿੰਡ ਵੇਹਰਾਂ ਦੇ ਅਤੇ ਦੂਜੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਇਸ ਮੋਕੇ ਤੇ ਖ਼ਜ਼ਾਨਚੀ ਸਵਰਨ ਸਿੰਘ ਸਾਦਿਕ ਪੁਰ ,ਸਕੱਤਰ ਜਰਨੈਲ ਸਿੰਘ ਰਾਂਮੇ ,ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਸ਼ੇਰ ਸਿੰਘ ਰਾਮੇਂ , ਮੇਜਰ ਸਿੰਘ ਜਾਫਰਵਾਲ ,ਲਵਪ੍ਰੀਤ ਸਿੰਘ ਮੀਤ ਸਕੱਤਰ ,ਅੰਮ੍ਰਿਤਪਾਲ ਸਿੰਘ ਪਿੰਡ ਸਕੱਤਰ ਕੋਟਲੀ ਗਾਜਰਾਂ ,ਸਵਰਨ ਸਿੰਘ ਕਿੱਲੀ ,ਕੁਲਦੀਪ ਸਿੰਘ ਕਿੱਲੀ ,ਅਮਰਜੀਤ ਸਿੰਘ ਰੇੜਵਾਂ ,ਚੱਨ ਸਿੰਘ ਤੇ ਦਰਸ਼ਨ ਸਿੰਘ ਵੇਹਰਾਂ ਅਤੇ ਹੋਰ ਵੀ ਬਹੁਤ ਸਾਰੇ ਜਾਗਰੁਕ ਕਿਸਾਨ ਸ਼ਾਮਿਲ ਹੋਏ ।