ਫਗਵਾੜਾ (ਡਾ ਰਮਨ ) ਸਮਾਜ ਸੇਵਾ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸਮਾਜ ਸੇਵਕ ਅਤੇ ਪੀ ਅੈਲ ਵੀ ਜਸਵਿੰਦਰ ਢੱਡਾ ਨੇ ਪਿੰਡ ਬੇਗਮ ਪੁਰ ਤਹਿਸੀਲ ਫਗਵਾੜਾ ਜਿਲਾਂ ਕਪੂਰਥਲਾ ਦੇ ਵਸਨੀਕ ਅੰਗਹੀਣ / ਲੌੜਵੰਦ ਨੂੰ ਘਰੇਲੂ ਵਰਤੋਂ ਵਾਲਾ ਰਾਸ਼ਨ ਵਿਤਰਿਤ ਕੀਤਾ ਇਸ ਮੌਕੇ ਸਮਾਜ ਸੇਵਕ ਤੇ ਪੀ ਐਲ ਵੀ ਜਸਵਿੰਦਰ ਢੱਡਾ ਫਗਵਾੜਾ ਨੇ ਕਿਹਾ ਕਿ ਅਜਿਹੇ ਜਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਇਨਸਾਨੀ ਫ਼ਰਜ਼ ਹੈ ਅਤੇ ਉਹ ੲਿਸ ਫਰਜ਼ ਨੂੰ ਉਨ੍ਹਾਂ ਦੀ ਜਦ ਤੱਕ ਜਿੰਦਗੀ ਹੈ ਨਿਭਾਉਂਦੇ ਰਹਿਣਗੇ