ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ,ਅਮਨਪ੍ਰੀਤ ਸੋਨੂੰ)ਕੋਰੋਨਾ ਵਾਇਰਸ ਕਾਰਨ ਕਰਫਿਊ ਦੇ ਚੱਲਦਿਆਂ ਤੇਰਾ-ਤੇਰਾ ਵੈਲਫੇਅਰ ਗਰੁੱਪ ਵੱਲੋਂ ਸ.ਤਰਮਿੰਦਰ ਸਿੰਘ ਸਾਬੀ ਕੈਨੇਡਾ ਦੇ ਸਹਿਯੋਗ ਨਾਲ ਪਿੰਡ ਕੰਨੀਆਂ ਖੁਰਦ,ਸ਼ਾਹਕੋਟ ਵਿਖੇ 100 ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਰੋਜਾਨਾ ਘਰੇਲੂ ਵਰਤੋਂ ਵਿੱਚ ਵਾਲਾ ਰਾਸਣ ਵੰਡਿਆ ਗਿਆ।ਇਸ ਨੇਕ ਕਾਰਜ ਵਿੱਚ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ.ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ,ਏ.ਐਸ.ਆਈ.ਬਲਵਿੰਦਰ ਸਿੰਘ ਸਮੇਤ ਪੁਲਿਸ ਮੁਲਾਜਮਾਂ ਨੇ ਵੀ ਸਹਿਯੋਗ ਦਿੱਦਿਆ ਜਿਥੇ ਰਾਸਣ ਵੰਡਣ ਵਿੱਚਸਹਾਇਤਾ ਕੀਤੀ,ਉਥੇ ਹੀ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾ ਸਬੰਧੀ ਸਮਾਜਿਕ ਦੂਰੀ ਬਣਾਈ ਰੱਖਣ ਲਈਜਾਗਰੂਕ ਕੀਤਾਇਸ ਮੌਕੇ ਪਿੰਡ ਦੀ ਪੰਚਾਇਤ ਨੇ ਵੀ ਗਰੁੱਪ ਦਾ ਪੂਰਾ ਸਾਥ ਦਿੱਤਾ।ਇਸ ਤੋਂ ਹੋਰਨਾਂ ਤੋਂ ਇਲਾਵਾ ਗਰੁੱਪ ਮੈਬਰ ਸੁਖਜਿੰਦਰ ਸਿੰਘ ਬਿੱਟੂ,ਜਸਪਾਲ ਸਿੰਘ,ਭਗਵੰਤ ਸਿੰਘ,ਮਨਜੀਤ ਸਿੰਘ, ਗੁਰਦੇਵ ਸਿੰਘ,ਮੈਬਰ ਪੰਚਾਇਤ ਰਣਜੀਤ ਕੁਮਾਰ,ਜਗਤਾਰ ਸਿੰਘ,ਸੁਰਜੀਤ ਸਿੰਘ ਆਦਿ ਸਾਮਿਲ ਸਨ।