(ਲੁਧਿਆਣਾ)
ਰਾਕੇਸ਼ ਅਗਰਵਾਲ ਆਈ.ਪੀ.ਐੱਸ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਭਗਵਾਨ ਵਾਲਮੀਕਿ ਜੀ ਦੇ ਜਨਮਦਿਨ ਮੱਦੇਨਜ਼ਰ 13 ਅਕਤੂਬਰ ਨੂੰ ਲੁਧਿਆਣਾ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਬੁੱਚੜਖਾਨੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਜਿਸ ਕਾਰਨ ਇਸ ਦਿਨ ਕਿਸੇ ਵੀ ਹੋਟਲ, ਢਾਬੇ, ਰੇਹੜੀ ‘ਤੇ ਮੀਟ ਨਹੀਂ ਮਿਲੇਗਾ।