ਫਗਵਾੜਾ( ਡਾ ਰਮਨ) ਹਲਕਾ ਵਿਧਾਇਕ ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ 129ਵੇਂ ਜਨਮ ਦਿਸਵ ਮੌਕੇ ਸਥਾਨਕ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ‘ਚ ਸਥਾਪਿਤ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਤੇ ਨਤਮਸਤਕ ਹੁੰਦਿਆਂ ਸ਼ਰਧਾ ਦੇ ਫੂਲ ਭੇਂਟ ਕੀਤੇ। ਇਸ ਮੋਕੇ ਏ ਡੀ ਸੀ ਫਗਵਾੜਾ ਸ੍ਰੀ ਰਾਜੀਵ ਵਰਮਾ, ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਨਰੇਸ ਭਾਰਦਵਾਜ, ਚੇਅਰਮੈਨ ਬਲਾਕ ਸੰਮਤੀ ਫਗਵਾੜਾ ਗੁਰਦਿਆਲ ਸਿੰਘ ਭੁਲਾਰਾਈ ਅਤੇ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਧਾਲੀਵਾਲ ਨੇ ਬਾਬਾ ਸਾਹਿਬ ਦੇ ਜਨਮ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਵਰਗੇ ਮਹਾਨ ਲੋਕ ਧਰਤੀ ਤੇ ਵਿਰਲੇ ਹੀ ਪੈਦਾ ਹੁੰਦੇ ਹਨ। ਭਾਰਤੀ ਸੰਵਿਧਾਨ ਦੀ ਰਚਨਾ ਕਰਕੇ ਬਾਬਾ ਸਾਹਿਬ ਨੇ ਦਲਿਤਾਂ, ਪਿਛੜਿਆਂ ਅਤੇ ਔਰਤਾਂ ਨੂੰ ਸੰਵਿਧਾਨ ਵਿਚ ਜੋ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ ਉਹ ਦੁਨੀਆ ਲਈ ਮਿਸਾਲ ਹੈ। ਉਹਨਾਂ ਦਾ ਨਾਮ ਭਾਰਤੀ ਇਤਿਹਾਸ ਵਿਚ ਹਮੇਸ਼ਾ ਸੁਨਿਹਰੀ ਅੱਖਰਾਂ ‘ਚ ਦਰਜ ਰਹੇਗਾ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ, ਸਾਬਕਾ ਕੌਂਸਲਰ ਬੰਟੀ ਵਾਲੀਆ ਤੋਂ ਇਲਾਵਾ ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਰਾਮ ਸਾਂਪਲਾ, ਵਿਪਨ ਬੇਦੀ, ਹਨੀ ਧਾਲੀਵਾਲ, ਅਭੀ ਸਹਦੇਵ ਆਦਿ ਵੀ ਹਾਜਰ ਸਨ