ਕਹਿੰਦੇ ਨੇ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ। ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਕਿਸੇ ਚੀਜ਼ ਦੀ ਹੱਦ ਹੀ ਹੋ ਜਾਂਦੀ ਹੈ। ਇਹ ਅਖਾਣ ਪਿਛਲੇ 11 ਸਾਲ ਤੋਂ ਚੱਲ ਰਹੇ ਫ਼ਰਜ਼ੀ ਟੋਲ ਪਲਾਜ਼ੇ ‘ਤੇ ਢੁਕਦਾ ਪ੍ਰਤੀਤ ਹੁੰਦਾ ਹੈ। ਦਰਅਸਲ ਫਾਜਿਲਕਾ-ਫਿਰੋਜ਼ਪੁਰ ਰੋਡ ‘ਤੇ ਚੇਤਕ ਇੰਟਰਪ੍ਰਾਇਜ਼ਜ਼ ਕੰਪਨੀ ਵਲੋਂ 50 ਕਿਲੋਮੀਟਰ ਦੇ ਦਾਇਰੇ ਅੰਦਰ ਦੋ ਟੋਲ ਪਲਾਜਾ ਚਲਾਏ ਜਾ ਰਹੇ ਹਨ। ਇਹ ਟੋਲ ਪਲਾਜੇ ਪਿਛਲੇ 11 ਸਾਲਾਂ ਤੋਂ ਲੋਕਾਂ ਤੋਂ ਪੈਸ ਵਸੂਲ ਰਹੇ ਹਨ। ਹੁਣ ਫ਼ਾਜਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪ੍ਰੈੱਸ ਕਾਨਫ਼ਰਸੰ ਕਰਦਿਆਂ ਇਨ੍ਹਾਂ ਟੋਲ ਪਲਾਜ਼ਿਆਂ ਦੇ ਫ਼ਰਜ਼ੀ ਹੋਣ ਦਾ ਦਾਅਵਾ ਕੀਤਾ ਹੈ। ਵਿਧਾਇਕ ਮੁਤਾਬਕ ਇਨ੍ਹਾਂ ਪਾਸ ਕਲੀਅਰੈਂਸ ਸਰਟੀਫ਼ਿਕੇਟ ਤਕ ਨਹੀਂ ਹਨ। ਘੁਬਾਇਆ ਨੇ ਕਿਹਾ ਕਿ ਇਨ੍ਹਾਂ ਦੀ ਜਾਂਚ ਕਰਨ ਤੋਂ ਬਾਅਦ ਸਰਕਾਰ ਨੂੰ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਸ ਬਾਰੇ ਚੇਤਕ ਇੰਟਰਪ੍ਰਾਈਜਜ਼ ਟੋਲ ਦੇ ਮੈਨੇਜਰ ਬਹਾਦਰ ਸਿੰਘ ਨੇ ਸੰਪਰਕ ਕਰਨ ‘ਤੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਟੋਲ ਪਲਾਜ਼ਾ ਸਰਕਾਰ ਦੀ ਹਰ ਸ਼ਰਤ ਪੂਰੀ ਕਰਦਾ ਹੈ। ਜਦਕਿ ਵਿਧਾਇਕ ਉਨ੍ਹਾਂ ‘ਤੇ ਝੂਠੇ ਦੋਸ਼ ਲਾ ਰਹੇ ਹਨ। ਦੂਜੇ ਪਾਸੇ ਵਿਧਾਇਕ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਟੋਲ ਬਾਰੇ ਲੰਮੇ ਸਮੇਂ ਤੋਂ ਜਾਂਚ ਪੜਤਾਲ ਕੀਤੀ ਹੈ। ਬੀਤੇ ਦਿਨੀਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਡੀਸੀ ਫ਼ਾਜ਼ਿਲਕਾ ਨਾਲ ਵੀ ਮੀਟਿੰਗ ਹੋਈ ਹੈ ਕਿ ਚੇਤਕ ਇੰਟਰਪ੍ਰਾਈਜਿਜ਼ ਕੋਲ ਕਲੀਅਰੈਂਸ ਨਹੀਂ ਹੈ। ਇਸ ਖੁਲਾਸੇ ਤੋਂ ਬਾਅਦ ਉਹ ਜਲਦੀ ਹੀ ਇਸ ਟੋਲ ਨੂੰ ਬੰਦ ਕਰਵਾ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ।