ਸ਼ਾਹਕੋਟ,9 ਮਾਰਚ (ਸਾਹਬੀ ਦਾਸੀਕੇ) ਜਲ ਸਪਲਾਈ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26)ਦੀ ਡਿਪਟੀ ਡਾਇਰੈਕਟਰ(ਪ੍ਰਸ਼ਾਸਨ)ਨਾਲ ਮੀਟਿੰਗ ਹੋਈ।ਮੀਟਿੰਗ ਕਰਨ ਤੋਂ ਬਾਅਦ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਮੀਟਿੰਗ ਕਰਨ ਉਪਰੰਤ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ।ਡਿਪਟੀ ਡਾਇਰੈਕਟਰ ਨਾਲ ਵਿਸਥਾਰ ਪੂਰਵਕ ਵਿਚਾਰਾਂ ਹੋਈਆਂ।ਜਥੇਬੰਦੀ ਦੀ ਮੁੱਖ ਪਿਛਲੇ ਲੰਮੇ ਸਮੇਂ ਤੋਂ ਇਨਲਿਸਟਮੈਂਟ ਅਤੇ ਆਉਟਸੋਰਸਿੰਗ ਨੀਤੀ ਰਾਹੀਂ ਕੰਮ ਕਰਦੇ ਵਰਕਰਾਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕਰਨ ਸਬੰਧੀ ਡਿਪਟੀ ਡਾਇਰੈਕਟਰ ਨਾਲ ਦੱਸਿਆ ਕਿ ਪ੍ਰਪੋਜਲ ਬਣਾਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।ਅਤੇ ਸਰਕਾਰ ਤੋਂ ਪਾਸ ਹੋਣ ਉਪਰੰਤ ਹੀ ਆਪ ਨੂੰ ਦਿੱਤੀ ਜਾਵੇਗੀ।ਜਿਸ ਨਾਲ ਜਥੇਬੰਦੀ ਦੀ ਕੋਈ ਵੀ ਤਸੱਲੀ ਬਖਸ਼ ਸੰਤੁਸ਼ਟੀ ਨਹੀਂ ਹੋਈ।ਇਸ ਤੋਂ ਇਲਾਵਾ ਹੇਠਲੇ ਅਧਿਕਾਰੀਆਂ ਦੇ ਲੈਵਲ ਦੀਆਂ ਮੰਗਾਂ ਜਿਵੇਂ ਪੰਚਾਇਤੀ ਕਰਨ ਦੀ ਆੜ ਹੇਠ ਛਾਂਟੀ ਨਾ ਕਰਨ,ਕਿਰਤ ਕਨੂੰਨ ਦੀਆਂ ਪੂਰੀਆਂ ਸਹੂਲਤਾਂ ਲਾਗੂ ਕਰਨਾ ਆਦਿ ਮੰਗਾਂ ਦਾ ਸਿੰਧਾ ਸੰਬੰਧ ਇਨਲਿਸਟਮੈਂਟ ਅਤੇ ਆਉਟਸੋਰਸਿੰਗ ਨੀਤੀ ਨਾਲ ਹੈ।ਇਸ ਮੌਕੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਅਤੇ ਸੂਬਾ ਆਗੂ ਦਵਿੰਦਰ ਸਿੰਘ ਨਾਭਾ ਨੇ ਕਿਹਾ ਕਿ ਸਾਰੇ ਵਰਕਰਾਂ ਦੇ ਹੋ ਰਿ ਸੋਸਣ ਦੀ ਜੜ੍ਹ ਇਨਲਿਸਟਮੈਂਟ,ਕੰਪਨੀਆਂ ਅਤੇ ਠੇਕੇਦਾਰ ਹਨ।ਜਿਨ੍ਹਾਂ ਚਿਰ ਲੰਮੇ ਸਮੇਂ ਤੋਂ ਕੰਮ ਕਰਦੇ ਵਰਕਰਾਂ ਸੰਬੰਧੀ ਇਹ ਨੀਤੀ ਰੱਦ ਕਰਕੇ ਵਿਭਾਗ ਅਧੀਨ ਲਿਆਕੇ ਕੋਈ ਪੱਕੀ ਪਾਲਸੀ ਨਹੀਂ ਬਣਦੀ ਜਥੇਬੰਦੀ ਵੱਲੋਂ ਪਹਿਲਾਂ ਤਹਿ ਸਮੇਂ ਮੁਤਾਬਕ 11 ਮਾਰਚ 2020 ਨੂੰ ਜੋ ਲਗਾਤਾਰ ਮੋਰਚੇ ਦਾ ਐਲਾਨ ਕੀਤਾ ਗਿਆ ਹੈ।ਉਹ ਹਰ ਹਾਲਤ ਵਿੱਚ ਕਾਈਮ ਰਹੇਗਾ ਅਤੇ ਰੈਗੂਲਰ ਹੋਣ ਤੱਕ ਜਾਰੀ ਰਹੇਗਾ।ਉਨ੍ਹਾਂ ਦੁਖੀ ਭਰੇ ਮਨ ਨਾਲ ਕਿਹਾ ਕਿ ਹੁਣ ਤੱਕ ਪਹਿਲਾਂ ਦੀਆਂ ਤੇ ਸਮੇਂ ਦੀਆਂ ਸਰਕਾਰਾਂ ਨੇ ਵਰਕਰਾਂ ਦਾ ਸੋਸ਼ਣ ਕੀਤਾ ਹੈ।ਨੋਜਵਾਨਾਂ ਨੂੰ ਨਵੇਂ ਰੋਜਗਾਰ ਦੇਣ ਦੀ ਬਜਾਏ ਉਲਟਾ ਹੁਣ ਪਹਿਲਾਂ ਲੱਗੇ ਵਰਕਰਾਂ ਨੂੰ ਪੰਚਾਇਤੀ ਕਰਨ ਦੀ ਆੜ ਹੇਠ ਵਿਭਾਗ ਦਾ ਨਿੱਜੀਕਰਨ ਕਰਕੇ ਛਾਂਟੀ ਕਰਨ ਦੀਆਂ ਵਿਅਉਤਾਂ ਘੜੀਆਂ ਜਾ ਰਹੀਆਂ ਹਨ।ਜਿਸ ਵਿਰੋਧ ਕਰਦਿਆਂ ਜਥੇਬੰਦੀ ਵੱਲੋਂ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਸਰਕਾਰ ਦੇ ਝੂਠੇ ਵਾਅਦਿਆਂ ਦੇ ਲਗਾਤਾਰ ਮੋਰਚੇ ਵਿਚ ਕੱਚੇ ਚੱਠੇ ਖੋਲ੍ਹੇ ਜਾਣਗੇ।ਇਸ ਤੋਂ ਇਲਾਵਾ ਉਨ੍ਹਾਂ ਪਟਿਆਲਾ ਵਿਖੇ ਸਾਂਤਮਈ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰ ਰਹੇ ਈ.ਟੀ.ਟੀ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਪਰ ਸਰਕਾਰ ਦੀ ਸੇਹ ਤੇ ਕੀਤੇ ਗਏ ਅੰਨ੍ਹੇ ਵਾਹ ਲਾਠੀਚਾਰਜ ਤੇ ਗਿਰਫਤਾਰੀ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ।ਇਸ ਮੌਕੇ ਸੂਬਾ ਮੀਤ ਪ੍ਰਧਾਨ ਰਮੇਸ਼ ਕੁਮਾਰ ਪਾਤੜਾਂ,ਸੂਬਾ ਅਤੇ ਜਿਲ੍ਹਾ ਆਗੂਬਲਜਿੰਦਰ ਸਿੰਘ ਸਮਾਣਾ, ਸੂਬਾ ਮੀਤ ਪ੍ਰਧਾਨ ਹੰਸਾ ਸਿੰਘ ਮੋਵ ਨਾਭਾ, ਇੰਦਰਜੀਤ ਸਿੰਘ ਮਾਨਸਾ, ਕਸਮੀਰ ਸਿੰਘ ਅਤਾਲਾ, ਛੋਟਾ ਸਿੰਘ ਨੰਦਪੁਰ,ਸੱਤਪਾਲ ਖੇੜਕੀ, ਹਰਪਾਲ ਸਿੰਘ ਸਮਾਣਾ,ਮੋਹਣ ਸਿੰਘ ਘਨੌਰ, ਬਿੱਕਰ ਸਿੰਘ ਬਰਨਾਲਾ ਹਾਜਰ ਸਨ।