ਨੂਰਮਹਿਲ 09 ਮਾਰਚ (ਪਾਰਸ)-

ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਵਿਧਾਨਸਭਾ ਹਲਕਾ ਨਕੋਦਰ ਦੇ ਇੰਚਾਰਜ ਜਗਤਾਰ ਸਿੰਘ ਸੰਘੇੜਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਵਿਧਾਨਸਭਾ ਹਲਕਾ ਨਕੋਦਰ ਦੇ ਬਲਾਕ ਨੂਰਮਹਿਲ ਦੇ ਆਪ ਵਰਕਰਾਂ ਵੱਲੋਂ ਪੁਰਾਣਾ ਬੱਸ ਅੱਡਾ ਨੂਰਮਹਿਲ ਵਿਖੇ ਮੈਂਬਰਸ਼ਿਪ ਕੈੰਪ ਲਗਾਇਆ ਗਿਆ। ਦੁਪਹਿਰ 12 ਤੋਂ 2 ਵਜੇ ਤੱਕ ਚੱਲੇ ਇਸ ਮੈਂਬਰਸ਼ਿਪ ਕੈੰਪ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਨੌਜਵਾਨਾਂ ਨੇ ਬਹੁਗਿਣਤੀ ਵਿੱਚ ਮੈਂਬਰਸ਼ਿਪ ਹਾਸਿਲ ਕੀਤੀ। ਆਪਣੇ ਮੋਬਾਈਲ ਫੋਨ ਤੋਂ 9871010101 ਤੇ ਮਿਸਡ ਕਾਲ ਕਰ 103 ਵਿਅਕਤੀਆਂ ਨੇ ਪਾਰਟੀ ਜੁਆਇਨ ਕੀਤੀ। ਇਸ ਮੌਕੇ ਵਰਿੰਦਰ ਕੁਮਾਰ ਉਰਫ ਰਾਣਾ, ਕਰਨੈਲ ਰਾਮ ਬਾਲੂ, ਮਿੰਟੂ ਨਈਅਰ, ਵੇਦ ਪ੍ਰਕਾਸ਼ ਸਿੱਧਮ, ਸੰਦੀਪ ਬੱਤਰਾ, ਪਰਮਜੀਤ ਲੱਧੜ, ਸੰਤੋਸ਼ ਕੁਮਾਰ, ਦਵਿੰਦਰ ਬਾਲੂ ਆਦਿ ਮੌਜੂਦ ਸਨ।