Home Punjabi-News 103 ਲੋੜਵੰਦਾਂ ਨੂੰ ਬਿਨਾਂ ਭੇਦ– ਭਾਵ,ਬਿਨਾਂ ਧਰਮ,ਬਿਨਾਂ ਜਾਤ, ਅਤੇ ਬਿਨਾਂ ਪਾਰਟੀਬਾਜੀ ਤੋਂ...

103 ਲੋੜਵੰਦਾਂ ਨੂੰ ਬਿਨਾਂ ਭੇਦ– ਭਾਵ,ਬਿਨਾਂ ਧਰਮ,ਬਿਨਾਂ ਜਾਤ, ਅਤੇ ਬਿਨਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਘਰ – ਘਰ ਲੰਗਰ ਪਹੁੰਚਾਇਆ-ਸੰਤ ਜਸਵੰਤ ਦਾਸ ਤੇ ਉੱਘੇ ਸਮਾਜ ਸੇਵਕ ਜਸਵਿੰਦਰ ਢੱਡਾ

ਫਗਵਾੜਾ ( ਡਾ ਰਮਨ ) ਕਰੋਨਾ ਮਹਾਮਾਰੀ ਦੇ ਕਾਰਨ ਪੂਰੇ ਦੇਸ਼ ਵਿੱਚ ਹੋਏ ਲਾਕਡਾਊਨ ਅਤੇ ਕਰਫਿਊ ਕਾਰਨ ਗਰੀਬ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਰੋਨਾ ਵਾਇਰਸ ਕਰਕੇ ਘਰਾਂ ਵਿੱਚ ਬੰਦ ਦਿਹਾੜੀਦਾਰ ਨਿੱਤ ਦਿਨ ਕਮਾਈ ਕਰਕੇ ਰੋਟੀ ਖਾਣ ਵਾਲੇ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸ਼ਕਿਲ ਦੀ ਘੜੀ ਵਿੱਚ ਦੁਬਈ ਵਿੱਚ ਸ਼ੀਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੇ ਪ੍ਰਧਾਨ ਰੂਪ ਲਾਲ ਸਿੱਧੂ ਵਲੋਂ ਭੇਜੀ ਗਈ ਮਾਇਕ ਸਹਾਇਤਾ ਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਿਨਾਂ ਜਾਤੀ ਭੇਦ- ਭਾਵ ਤੇ ਬਿਨਾਂ ਧਰਮ, ਬਿਨਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਲਾਕ ਫਗਵਾੜਾ ਦੇ ਪਿੰਡਾਂ ਤੇ ਸ਼ਹਿਰ ਦੇ ਮੁਹੱਲਿਆ ਵਿੱਚ ਸ਼ੀਰੀ ਗੁਰੂ ਰਵਿਦਾਸ ਧਾਰਮਿਕ ਅਸਥਾਨ ਪ੍ਰਬੰਧਕ ਸੰਸਥਾ ਬਲਾਕ ਫਗਵਾੜਾ ( ਪੰਜਾਬ ) ਦੇ ਸਰਪ੍ਰਸਤ ਸੰਤ ਜਸਵੰਤ ਦਾਸ ਡੇਰਾ ਅਰਜਨ ਦਾਸ ਰਾਵਲਪਿੰਡੀ ਫਗਵਾੜਾ ਦੀ ਦੇਖ ਰੇਖ ਹੇਠ ਉਹਨਾਂ ਦੇ ਕਮੇਟੀ ਮੈਬਰਾਂ ਜਸਵਿੰਦਰ ਢੱਡਾ ਉੱਘੇ ਸਮਾਜ ਸੇਵਕ,ਮਾਸਟਰ ਰਾਮ ਕਿਸ਼ਨ ਪਾਂਛਟਾਂ ਰਘਵੀਰ ਸਿੰਘ ਆਦਿ ਵਲੋਂ103 ਲੋੜਵੰਦ ਪਰਿਵਾਰਾਂ ਦੇ ਘਰ-ਘਰ ਜਾ ਕੇ ਰਾਸ਼ਨ ਪਹੁੰਚਾਇਆ ਗਿਆ। ਜਸਵਿੰਦਰ ਢੱਡਾ ਨੇ ਕਿਹਾ ਕਿ ਸਾਡੀ ਸੰਸਥਾ ਅੱਗੇ ਤੋਂ ਵੀ ਅਜਿਹੇ ਉਪਰਾਲੇ ਲਗਾਤਾਰ ਕਰਨ ਲਈ ਅਹਿਮ ਯਤਨ ਕਰਦੀ ਰਹੇਗੀ