ਜਿਲਾ ਜਲੰਧਰ ਦਿਹਾਤੀ ਸਬ ਡਵੀਜ਼ਨ ਫਿਲੌਰ ਦਾ ਪ੍ਰਸ਼ਾਸਨ ਅੱਜ ਤੱਕ ਵੀ ਕੁੰਭਕਰਨੀ ਨੀਂਦ ਵਿੱਚ ਹੀ ਲੱਗਦਾ ਹੈ
25 ਮਾਰਚ ਰਾਤ ਤੱਕ ਕੋਈ ਵੀ ਜਾਣਕਾਰੀ ਇਹਨਾਂ ਵਲੋਂ ਮੀਡੀਆ ਜਾ ਲੋਕਾਂ ਨਾਲ ਸਾਂਝੀ ਨਹੀਂ ਕੀਤੀ ਗਈ ਕਿ ਕਿਹੜੇ ਦੁਕਾਨਦਾਰ ਹਨ ਜਿਹਨਾ ਨੇ ਦਵਾਈਆ ਜਾ ਰਾਸ਼ਨ ਸਪਲਾਈ ਕਰਨਾ ਹੈ ਹੋਮ ਡਲਿਵਰੀ, ਜਦੋਂ ਵੀ ਕਿਸੇ ਅਫਸਰ ਨਾਲ ਮੀਡੀਆ ਵਾਲੇ ਗੱਲ ਕਰਦੇ ਹਨ ਤਾਂ ਇੱਕ ਹੀ ਜਵਾਬ ਮਿਲਦਾ ਹੈ ਜੀ ਮੀਟਿੰਗ ਚੱਲਦੀ ਹੈ,
ਇਸ ਦੇ ਉਲਟ ਇਹਨਾਂ ਵਲੋਂ ਪਿੰਡਾਂ ਵਿੱਚ ਹੋਰ ਵੀ ਅਣਗਹਿਲੀਆਂ ਵਰਤੀਆ ਜਾ ਰਹੀਆਂ ਹਨ ਜਿਨ੍ਹਾਂ ਵੱਲ ਧਿਆਨ ਦੇਣਾ ਅਤਿ ਜ਼ਰੂਰੀ ਹੈ
ਉਹ ਹੈ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਦਾ ਪਿੰਡ ਵਿੱਚ ਡੋਰ ਟੂ ਡੋਰ (ਗਜਾ) ਕਰਨਾ
ਜੋ ਕਿ ਕਰੋਨਾ ਵਾਇਰਸ ਨੂੰ ਘਰੋ ਘਰੀ ਪਹੁੰਚਾਉਣ ਵਿੱਚ ਸਹਾਈ ਹੋ ਸਕਦਾ ਹੈ ਅਤੇ ਉਹ ਯੋਗਦਾਨ ਪਾ ਸਕਦੇ ਹਨ, ਜਿਸ ਤਰ੍ਹਾਂ ਪਠਲਾਵੇ ਵਾਲੇ ਬਲਦੇਵ ਨੇ ਆਨੰਦਪੁਰ ਸਾਹਿਬ ਵਿਖੇ ਪਾਇਆ ਸੀ ਕਿਉਂਕਿ ਕੇ ਬਹੁਤੇ ਗ੍ਰੰਥੀ ਸਿੰਘ ਵੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਜਾਦੇ ਹਨ ਹੋਲੇ ਮੁਹੱਲੇ ਦੌਰਾਨ ਅਤੇ ਅਗਰ ਕੋਈ ਇੱਕ ਵੀ ਗ੍ਰੰਥੀ ਸਿੰਘ ਨੂੰ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਤਾਂ ਪੂਰੇ ਦਾ ਪੂਰਾ ਪਿੰਡ ਲਪੇਟਿਆ ਜਾਣਾ ਹੈ
ਇਸ ਗੱਲ ਵੱਲ ਨਾ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਧਿਆਨ ਦਿੱਤਾ ਹੈ ਅਤੇ ਨਾ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ
ਕਮੇਟੀਦਾਰਾ ਨੂੰ ਚਾਹੀਦਾ ਹੈ ਕਿ ਗ੍ਰੰਥੀ ਨੂੰ ਜੇ ਕੋਈ ਚੀਜ ਜਾ ਰਾਸ਼ਣ ਚਾਹੀਦਾ ਹੈ ਤਾਂ ਉਸ ਪਹੁੰਚਦਾ ਕਰਨ ਅਤੇ ਪਿੰਡ ਵਿੱਚ ਗਜਾ ਕਰਨ ਤੇ ਸਖਤ ਪਾਬੰਦੀ ਲਗਾਉਣ ਜਦੋ ਤੱਕ ਹਾਲਾਤ ਨੋਰਮਲ ਨਹੀ ਹੋ ਜਾਂਦੇ ਕਿਉਂਕਿ ਜਾਨ ਹੈ ਤਾਂ ਜਹਾਨ ਹੈ