-ਯੂਥ ਅਕਾਲੀ ਦਲ ਆਪਣੇ ਕਿਸਾਨ ਭਰਾਵਾਂ ਦੇ ਨਾਲ, ਮੋਦੀ ਸਰਕਾਰ ਦਾ ਹੰਕਾਰ ਭੰਨ ਕੇ ਸਾਹ ਲਵਾਂਗੇ-ਰਣਜੀਤ ਸਿੰਘ ਖੁਰਾਣਾ
ਕਪੂਰਥਲਾ (ਡਾ ਰਮਨ ) ਯੂਥ ਅਕਾਲੀ ਦਲ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸ. ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ ਫਗਵਾੜਾ ਦੀ ਅਗਵਾਈ ਵਿੱਚ ਦਿੱਲੀ ਵਿਚ ਕਿਸਾਨੀ ਬਿੱਲਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਖ਼ਿਲਾਫ਼ ਹੈਂਕੜਬਾਜ਼ੀ ਵਾਲਾ ਵਤੀਰਾ ਅਪਣਾਉਣ ਅਤੇ ਕਿਸਾਨ ਹਿਮਾਇਤੀਆਂ ਨੂੰ ਐਨ.ਆਈ.ਏ ਦੀ ਦੁਰਵਰਤੋਂ ਕਰ ਨੋਟਿਸ ਭੇਜਣ ਦੇ ਖ਼ਿਲਾਫ਼ ਜ਼ਿਲਾ ਕਪੂਰਥਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਪੁਤਲੇ ਫੂਕੇ ਗਏ ਅਤੇ ਕੇਂਦਰ ਸਰਕਾਰ,ਮੋਦੀ ਤੇ ਅਮਿੱਤ ਸ਼ਾਹ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੋਰ ਤੇ ਹਰਜੀਤ ਸਿੰਘ ਵਾਲੀਆ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ (ਸ਼ਹਿਰੀ), ਦਵਿੰਦਰ ਸਿੰਘ ਢਪਈ ਦੇਹਾਤੀ ਪ੍ਰਧਾਨ ਹਾਜ਼ਰ ਸਨ। ਯੂਥ ਅਕਾਲੀ ਦਲ ਨੇ ਕਿਸਾਨੀ ਅੰਦੋਲਨ ਪ੍ਰਤੀ ਕੇਂਦਰ ਸਰਕਾਰ ਦੇ ਵਤੀਰੇ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਪਿਛਲੇ 53 ਦਿਨਾਂ ਤੋਂ ਜੋ ਦੇਸ਼ ਦਾ ਅੰਨ ਦਾਤਾ ਕਿਸਾਨ ਕੜਾਕੇ ਦੀ ਸਰਦੀ ਵਿਚ ਆਪਣੀ ਹੱਕੀ ਮੰਗਾ ਨੂੰ ਲੈ ਦਿੱਲੀ ਬਾਰਡਰਾਂ ਤੇ ਸ਼ਾਂਤਮਈ ਧਰਨੇ ਤੇ ਬੈਠੇ ਹਨ,ਉਨਾਂ ਨੂੰ ਖਾਲਿਸਤਾਨੀ ਅਤੇ ਅਰਬਨ ਨਕਸਲਾਈਟ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ। ਇੱਕ ਪਾਸੇ ਕੇਂਦਰ ਦੇ ਕਿਸਾਨੀ ਸੰਬੰਧੀ ਬਿੱਲਾ ਦੇ ਖ਼ਿਲਾਫ਼ ਸਾਰਾ ਦੇਸ਼ ਕਿਸਾਨਾਂ ਦੇ ਨਾਲ ਹੈ ਅਤੇ ਉਨਾਂ ਦੇ ਕੀਤੇ ਜਾ ਰਹੇ ਅੰਦੋਲਨ ਦਾ ਸਮਰਥਨ ਕਰਦਾ ਹੈ ਪਰ ਮੋਦੀ ਸਰਕਾਰ ਦੇ ਮੰਤਰੀ ਅਤੇ ਉਨਾਂ ਦੇ ਸਹਿਯੋਗੀ ਟੋਲੇ ਦੇ ਲੋਕ ਕਿਸਾਨ ਅੰਦੋਲਨ ਵਿਚ ਸੰਘਰਸ ਕਰ ਰਹੇ ਕਿਸਾਨਾਂ ਨੂੰ ਧਮਕਾ ਰਹੇ ਹਨ। ਉਹ ਕਿਸਾਨਾਂ ਨੂੰ ਕਦੇ ਆਤੰਕੀ,ਕਦੇ ਨਕਸਲੀ ਅਤੇ ਕਦੇ ਮਿਸਗਾਇਡਡ ਕਹਿ ਕੇ ਉਨਾਂ ਖ਼ਿਲਾਫ਼ ਭੰਡੀ ਪ੍ਰਚਾਰ ਕਰ ਰਹੇ ਹਨ। ਖੁਰਾਣਾ ਨੇ ਕਿਹਾ ਕਿ ਲੋਕਤਾਂਤਰਿਕ ਤਰੀਕੇਆਂ ਨਾਲ ਚੁਣੀ ਹੋਈ ਸਰਕਾਰ ਜਦੋਂ ਤਾਨਾਸ਼ਾਹੀ ਤੇ ਉੱਤਰ ਆਏ ਤਾਂ ਸਮਝ ਲੈਣਾ ਚਾਹੀਦਾ ਹੈ ਜਾਂ ਤਾਂ ਉਨਾਂ ਨੇ ਅੱਗੇ ਸਿਆਸਤ ਨਹੀਂ ਕਰਨੀ ਜਾਂ ਫਿਰ ਕਿਸੇ ਦੇ ਹੱਥਾਂ ਦੇ ਕਠਪੁਤਲੀ ਬਣ ਕੇ ਦੇਸ਼ ਨੂੰ ਤਬਾਹੀ ਦੇ ਰਸਤੇ ਤੇ ਲੈ ਕੇ ਜਾਣ ਦੀ ਤਿਆਰੀ ਵਿਚ ਹਨ ਇਸ ਮੋਕੇ ਆਪਣੇ ਸੰਬੋਧਨ ਵਿਚ ਹਰਜੀਤ ਵਾਲੀਆ, ਦਵਿੰਦਰ ਢਪਈ , ਸੁਖਦੇਵ ਸਿੰਘ ਨਾਨਕਪੁਰ ਅਤੇ ਅਵੀ ਰਾਜਪੂਤ ਨੇ ਕਿਹਾ ਕਿ ਕੇਂਦਰ ਦਾ ਤਾਨਾਸ਼ਾਹੀ ਅਤੇ ਅੜੀਅਲ ਵਤੀਰਾ ਉਨਾਂ ਦੀ ਹੀ ਤਬਾਹੀ ਦੇ ਮੰਜਰ ਦਿਖਾ ਰਿਹਾ ਹੈ ਪੰਜਾਬ ਵਿਚ ਚੋਣਾਂ ਦੀ ਤਿਆਰੀ ਵਿਚ ਲੱਗੀ ਭਾਜਪਾ ਦਾ ਸਿਰਫ਼ ਪਰਦੇਸ ਵਿਚ ਹੀ ਨਹੀਂ ਪੂਰੇ ਦੇਸ਼ ਵਿਚ ਕਿਸਾਨ ਸੂਪੜਾ ਸਾਫ਼ ਕਰ ਦੇਣਗੇ। ਕਿਸਾਨ ਅੰਦੋਲਨ ਦਾ ਵਿਰੋਧ ਸਿਰਫ਼ ਉਹੀ ਕਰ ਸਕਦਾ ਹੈ ਜੋ ਰੋਟੀ ਨਹੀਂ ਖਾਂਦਾ ਜਾਂ ਫਿਰ ਉਹ ਅਕਲ ਤੋਂ ਅੰਨਾ ਹੈ। ਉਨਾ ਨੇ ਕਿਹਾ ਕਿ ਜਦ ਕਿਸਾਨਾਂ ਨੂੰ ਭੜਕਾਉਣ ਅਤੇ ਉਕਸਾਉਣ ਦੀ ਕੇਂਦਰ ਦੀ ਚਾਲ ਕਾਮਯਾਬ ਨਹੀਂ ਹੋਈ ਤਾਂ ਕੇਂਦਰੀ ਏਜੈਂਸੀ ਐਨਆਈਏ ਦੀ ਦੁਰਵਰਤੋਂ ਕਰ ਕਿਸਾਨਾਂ ਅਤੇ ਉਨਾਂ ਦੇ ਸਹਿਯੋਗੀਆਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ। ਉਨਾਂ ਕਿਹਾ ਕਿ ਇਸ ਤਰਾਂ ਕਿਸਾਨੀ ਅੰਦੋਲਨ ਦੀ ਆਵਾਜ਼ ਦੱਬਣ ਵਾਲੀ ਨਹੀਂ ਹੈ। ਬਿਲ ਵਾਪਸੀ ਤੋ ਬਿਨਾਂ ਕਿਸਾਨ ਦਿਲੀ ਬਾਰਡਰ ਖ਼ਾਲੀ ਨਹੀਂ ਕਰਨਗੇ। ਅਕਾਲੀ ਦਲ ਦਾ ਇੱਕ ਇੱਕ ਵਰਕਰ ਉਨਾਂ ਦੇ ਨਾਲ ਹੈ। ਇਸ ਤੋਂ ਬਾਅਦ ਨਾਅਰੇਬਾਜ਼ੀ ਕਰਦੇ ਹੋਏ ਪੁਤਲੇ ਫੂਕੇ ਗਏ। ਇਸ ਮੌਕੇ ਸੁਖਦੇਵ ਸਿੰਘ ਨਾਨਕਪੁਰ, ਅਵੀ ਰਾਜਪੂਤ , ਸੁਖਦੇਵ ਸਿੰਘ ਕਾਦੁਪੁਰ ,ਪ੍ਰਿਤਪਾਲ ਸਿੰਘ ਮੰਗਾ,ਜਗਮੋਹਨ ਸਿੰਘ ਵਾਲੀਆ, ਜਸਵੀਰ ਸਿੰਘ ਪੱਡਾ,ਰਾਜਬੀਰ ਸਿੰਘ ਵਾਲੀਆ, ਸਰਕਲ ਪ੍ਰਧਾਨ ਅਮਰ ਬਸਰਾ, ਹਰਮਿੰਦਰ ਵਾਲੀਆ , ਤਨਵੀਰ ਸਿੰਘ, ਅਰਸਦੀਪ ਸਿੰਘ, ਜੋਗਾ ਸਿੰਘ , ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਮੁਲਤਾਨੀ ਤੋ ਇਲਾਵਾ ਅਮ੍ਰਿਤ ਚਾਨਾ, ਅਮਨ ਬਸਰਾ ਧੀਰਜ, ਦੀਪਕ,ਸੈਡੀ , ਸੁਮੀਤ, ਸਾਮ ਸੁੰਦਰ, ਅਸੋਕ ਸਰਮਾ, ਮਨਜੀਤ ਕਾਲਾ , ਹਰਤੇਜ, ਬੋਬੀ ਆਦਿ ਸਮੇਤ ਸੈਂਕੜੇ ਯੂਥ ਅਕਾਲੀ ਦਲ ਵਰਕਰ ਮੌਜੂਦ ਸਨ।