Home Punjabi-News ਧਰਨੇ ਤੇ ਬੈਠੇ ਸੀਵਰਮੈਨਾਂ ਨੂੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਧਰਨੇ ਤੋਂ...

ਧਰਨੇ ਤੇ ਬੈਠੇ ਸੀਵਰਮੈਨਾਂ ਨੂੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਧਰਨੇ ਤੋਂ ਉਠਾਇਆ -ਵਿਧਾਇਕ ਧਾਲੀਵਾਲ ਨੇ ਮੰਗ ਪੱਤਰ ਲੈ ਕੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਨਾਲ ਗੱਲਬਾਤ ਕਰਨਗੇ

ਫਗਵਾੜਾ (ਡਾ ਰਮਨ ) ਆਪਣੀ ਮੰਗਾ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਨਿਗਮ ਵਿਚ ਧਰਨੇ ਤੇ ਬੈਠੇ ਸੀਵਰਮੈਨਾਂ ਨਾਲ ਅੱਜ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਧਰਨੇ ਵਾਲੀ ਜਗਾ ਤੇ ਜਾ ਕਰ ਮੁਲਾਕਾਤ ਕੀਤੀ। ਉਨ੍ਹਾਂ ਨਾਲ ਗੱਲਬਾਤ ਕਰ ਕੇ ਧਾਲੀਵਾਲ ਨੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਹਨ ਅਤੇ ਮੰਗਾ ਨੂੰ ਲੈ ਕੇ ਛੇਤੀ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਕੇ ਇਸ ਦਾ ਹੱਲ ਕੱਢਣਗੇ। ਜਿਸ ਤੋਂ ਬਾਅਦ ਸੀਵਰਮੈਨਾਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ।
ਪੰਜਾਬ ਸੀਵਰਮੈਨ ਇੰਪਲਾਈਜ਼ ਯੂਨੀਅਨ ਨੇ ਸ.ਧਾਲੀਵਾਲ ਨੂੰ ਦਿੱਤੇ ਮੰਗ ਪੱਤਰ ਵਿਚ ਦੱਸਿਆ ਕਿ ਨਗਰ ਨਿਗਮ ਤੋਂ ਡੈਪੂਟੇਸ਼ਨ ਤੇ ਉਨ੍ਹਾਂ ਨੂੰ ਸੀਵਰੇਜ ਬੋਰਡ ਵਿਚ ਭੇਜਿਆ ਗਿਆ ਸੀ,ਜਿੰਨਾ ਨੂੰ ਵਾਪਸ ਨਗਰ ਨਿਗਮ ਵਿਚ ਬੁਲਾਇਆ ਜਾਵੇ। ਯੂਨੀਅਨ ਦੇ ਉਪਪ੍ਰਧਾਨ ਵਿਸ਼ਾਲ ਕੁਮਾਰ ਨੇ ਹੋਰ ਅਹੁਦੇਦਾਰਾਂ ਅਸ਼ੋਕ ਕੁਮਾਰ, ਬਿੱਟੂ, ਜੰਗੀ ਲਾਲ, ਮੁਕੇਸ਼ ਕੁਮਾਰ,ਪਰਮਿੰਦਰ ਕੁਮਾਰ, ਰਵੀ ਕੁਮਾਰ ਦੀ ਹਾਜ਼ਰੀ ਵਿਚ ਦਿੱਤੇ ਗਏ ਮੰਗ ਪੱਤਰ ਵਿਚ ਦੱਸਿਆ ਕਿ ਦੋ ਵਿਭਾਗਾਂ ਵਿਚ ਫਸੇ ਹੋਣ ਕਰ ਕੇ ਉਨ੍ਹਾਂ ਨੂੰ ਆਪਣਾ ਕੰਮ ਕਰਵਾਉਣ ਵਿਚ ਬੜੀ ਮੁਸ਼ਕਲ ਪੇਸ਼ ਆਉਂਦੀ ਹੈ। ਪੂਰੇ ਪੰਜਾਬ ਵਿਚ ਫਗਵਾੜਾ ਹੀ ਇੱਕ ਅਜਿਹਾ ਨਿਗਮ ਹੈ ਜਿਸ ਵਿਚ ਸੀਵਰਮੈਨਾਂ ਨੂੰ ਸੀਵਰੇਜ ਬੋਰਡ ਵਿਚ ਭੇਜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ 17 ਨਵੰਬਰ 2017 ਨੂੰ ਨਿਗਮ ਨੇ ਉਨ੍ਹਾਂ ਨੂੰ ਵਾਪਸ ਬੁਲਾਉਣ ਲਈ ਇੱਕ ਪ੍ਰਸਤਾਵ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ। ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਕਮਿਸ਼ਨਰ ਨਿਗਮ ਵੱਲੋਂ 8 ਜਨਵਰੀ 2021 ਨੂੰ ਦੋਬਾਰਾ ਪੰਜਾਬ ਸਰਕਾਰ ਨੂੰ ਲਿਖਿਆ ਗਿਆ,ਪਰ ਫੇਰ ਵੀ ਕੋਈ ਕਾਰਵਾਈ ਨਹੀਂ ਹੋਈ। ਜਿਸ ਨੂੰ ਲੈ ਕੇ ਉਹ ਬਹੁਤ ਪਰੇਸ਼ਾਨ ਹਨ। ਉਨ੍ਹਾਂ ਵਿਧਾਇਕ ਧਾਲੀਵਾਲ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਨਾਲ ਇਸ ਸੰਬੰਧੀ ਗੱਲਬਾਤ ਕਰ ਕੇ ਮਸਲਾ ਹੱਲ ਕਰਵਾਉਣ। ਜਿਸ ਤੇ ਧਾਲੀਵਾਲ ਨੇ ਕਿਹਾ ਕਿ ਉਹ ਛੇਤੀ ਹੀ ਸੰਬੰਧਿਤ ਵਿਭਾਗ ਨਾਲ ਗੱਲਬਾਤ ਕਰ ਕੇ ਇਸ ਦਾ ਹੱਲ ਕਢਵਾਉਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਵਿਨੋਦ ਵਰਮਾਨੀ, ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ, ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆਾ, ਸਾਬਕਾ ਕੌਂਸਲਰ ਰਾਮ ਪਾਲ ਉੱਪਲ਼,ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਵਿਕੀ ਸੂਦ, ਬੰਟੀ ਵਾਲਿਆਂ, ਜਿੱਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਭ ਖੁੱਲਰ,ਧੀਰਜ ਘਈ ਆਦਿ ਮੌਜੂਦ ਸਨ।