-ਵਾਰਡ ਨੰਬਰ 4 ਵਿਚ ਪੈਂਦੇ ਖੇਤਰਾਂ ਵਿਚ 50 ਲੱਖ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਸ਼ੁਰੂ,ਵਿਧਾਇਕ ਧਾਲੀਵਾਲ ਨੇ ਕੀਤਾ ਉਦਘਾਟਨ
ਫਗਵਾੜਾ (ਡਾ ਰਮਨ ) ਕਾਂਗਰਸ ਨੇ ਹਮੇਸ਼ਾ ਆਪਸੀ ਭਾਈਚਾਰੇ ਨੂੰ ਕਾਇਮ ਰੱਖਿਆ ਹੈ ਅਤੇ ਸਾਰਿਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਰਹਿੰਦੇ ਵਿਕਾਸ ਕੰਮ ਕਰਵਾਏ ਜਾਣਗੇ ਇਨਾਂ ਵਿਚਾਰਾ ਦਾ ਪ੍ਰਗਟਾਵਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ) ਨੇ ਫਗਵਾੜਾ ਦੇ ਵਾਰਡ ਨੰ 4 ਵਿਚ ਪੈਂਦੇ ਗੁਰੂ ਨਾਨਕ ਏਵੇਨਿਉ, ਕੀਰਤੀ ਨਗਰ ਅਤੇ ਸਤੀਸ਼ ਨਗਰ ਵਿਚ ਵਾਰਡ ਦੇ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸ਼ੋਤ ਦੀ ਅਗੁਵਾਈ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਕੰਮਾਂ ਦਾ ਉਦਘਾਟਨ ਕਰਦੇ ਕੀਤਾ ਸ.ਧਾਲੀਵਾਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਵਿਕਾਸ ਦੀ ਰਾਜਨੀਤੀ ਕੀਤੀ ਹੈ ਅਤੇ ਇਸੇ ਨੀਤੀ ਤਹਿਤ ਸ਼ਹਿਰ ਦੀ ਨੁਹਾਰ ਬਦਲੀ ਜਾਏਗੀ ਉਨਾਂ ਕਿਹਾ ਕਿ ਸਿਰਫ਼ ਕਾਗ਼ਜ਼ੀ ਉਦਘਾਟਨ ਅਤੇ ਨੀਂਵ ਪੱਥਰਾਂ ਲਈ ਉਹ ਕੰਮ ਨਹੀਂ ਕਰਦੇ ਸਗੋਂ ਜੋ ਕਹਿਣਾ ਉਹ ਕਰ ਦਿਖਾਉਣਾ ਦੇ ਉਦੇਸ਼ ਤੇ ਚਲਦੇ ਲੋਕਾਂ ਵਿਚ ਵਿਚਰਨਾ ਨਾਲ ਉਨਾਂ ਦਾ ਪਹਿਲਾਂ ਮਕਸਦ ਹੈ ਉਨਾਂ ਕਿਹਾ ਕਿ ਉਨਾਂ ਦਾ ਹਲਕਾ ਉਨਾਂ ਦਾ ਪਰਵਾਰ ਹੈ ਅਤੇ ਪਰਵਾਰ ਨਾਲ ਧੋਖਾ ਕਰਨ ਦੀ ਸੋਚ ਵੀ ਨਹੀਂ ਸਕਦੇਸ.ਧਾਲੀਵਾਲ ਨੇ ਕਿਹਾ ਵਾਰਡ ਦੇ ਨੁਮਾਇੰਦੇ ਦਰਸ਼ਨ ਲਾਲ ਧਰਮਸ਼ੋਤ ਬੜੀ ਮੇਹਨਤ ਨਾਲ ਕੰਮ ਕਰ ਰਹੇ ਹੈ ਅਤੇ ਇਲਾਕੇ ਦੇ ਵਿਕਾਸ ਲਈ ਮੰਗ ਲੈ ਹਮੇਸ਼ਾ ਉਨਾ ਪਾਸ ਆਉਂਦੇ ਰਹਿੰਦੇ ਹਨ। ਖੇਤਰ ਦੇ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸ਼ੋਤ ਨੇ ਕਿਹਾ ਕਿ ਵਿਧਾਇਕ ਧਾਲੀਵਾਲ ਦੇ ਆਉਣ ਨਾਲ ਸ਼ਹਿਰ ਦੀ ਦਸ਼ਾ ਅਤੇ ਦਿਸ਼ਾ ਬਦਲ ਗਈ ਹੈ ਉਨਾਂ ਦੇ ਥੋੜੇ ਸਮੇਂ ਦੇ ਕਾਰਜਕਾਲ ਦੌਰਾਨ ਸ਼ਹਿਰ ਦਾ ਰਿਕਾਰਡ ਤੋੜ ਵਿਕਾਸ ਹੋਇਆ ਹੈ ਜੋ ਲੋਕਾਂ ਨੂੰ ਦਿਖਾਈ ਵੀ ਦਿੰਦਾ ਹੈ ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ,ਸਾਬਕਾ ਬਲਾਕ ਪ੍ਰਧਾਨ ਗੁਰਜੀਤ ਪਾਲ ਵਾਲੀਆ,ਸਾਬਕਾ ਕੌਂਸਲਰ ਵਿਕੀ ਸੂਦ,ਰਾਮ ਸਾਂਪਲਾ,ਅਸ਼ੋਕ ਕੁਮਾਰ, ਅਸ਼ੋਕ ਕਮਲ ਧਰਮਸ਼ੋਤ,ਪੱਪੂ ਮਸਤਾਨਾ,ਸੰਤੋਸ਼ ਸਿੰਘ,ਰਿੰਪੀ,ਕੁਲਵਿੰਦਰ ਕੌਰ,ਉਰਮਿਲਾ ਰਾਣਾ,ਖ਼ੁਸ਼ੀ ਰਾਮ,ਸੰਜੀਵ ਜਲੋਟਾ,ਬਿੰਦਰ ਰਾਮ ਆਦਿ ਮੌਜੂਦ ਸਨ ਵਾਰਡ ਵਾਸੀਆਂ ਨੇ ਕਿਹਾ ਕਿ ਉਨਾਂ ਦੇ ਕੌਂਸਲਰ ਦਰਸ਼ਨ ਲਾਲ ਬਹੁਤ ਮੇਹਨਤ ਨਾਲ ਕੰਮ ਕਰ ਰਹੇ ਹਨ। ਅਤੇ ਜਦੋਂ ਵੀ ਕਿਸੇ ਨੂੰ ਕੋਈ ਸਮਸਿਆ ਆਉੰਦੀ ਹੈ ਤਾਂ ਉਸਦੇ ਹਲ ਲਈ ਹਮੇਸ਼ਾ ਤਤੱਪਰ ਰਹਿੰਦੇ ਹਨ।