(ਸਾਹਬੀ ਦਾਸੀਕੇ ਸ਼ਾਹਕੋਟੀ)

ਸ਼ਾਹਕੋਟ/ਮਲਸੀਆ

ਭਾਰਤੀਆਂ ਜਨਤਾ ਪਾਰਟੀ ਮੰਡਲ ਸ਼ਾਹਕੋਟ ਦੀ ਮੀਟਿੰਗ ਮੰਡਲ ਪ੍ਰਧਾਨ ਸੰਜੀਵ ਸੋਬਤੀ ਦੀ ਪ੍ਰਧਾਨਗੀ ਹੇਠ ਉਨਾਂ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਸੰਜਮ ਮੈਸਨ ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ। ਇਸ ਮੌਕੇ ਸੀ.ਏ.ਏ. ਕਾਨੂੰਨ ਬਾਰੇ ਜਨਤਾ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਲੋਕ ਗੁੰਮਰਾਹ ਹੋਣ ਤੋਂ ਬਚ ਸਕਣ। ਇਸ ਮੌਕੇ ਭਾਜਪਾ ਆਗੂ ਸੰਜਮ ਮੈਸਨ ਨੇ ਕਿਹਾ ਕਿ ਦਿੱਲੀ ਹਿੰਸਾ ਭੜਕਾਉਣ ਵਾਲੇ ਸਾਜਿਸ਼ ਕਰਤਾਵਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਈ ਚਾਹੀਦੀ ਹੈ ਅਤੇ ਵੋਟਾਂ ਦੀ ਰਾਜਨੀਤੀ ਲਈ ਦੇਸ਼ ਦੇ ਹਿੱਤਾਂ ਨੂੰ ਦਾਅ ਤੇ ਲਗਾਉਣਾ ਕਿਸੇ ਵੀ ਹਾਲਤ ਵਿੱਚ ਠੀਕ ਨਹੀਂ ਹੈ। ਉਨਾਂ ਕਿਹਾ ਕਿ ਦੇਸ਼ਹਿੱਤ ਤੋਂ ਉੱਪਰ ਹੋਰ ਕੁੱਝ ਵੀ ਨਹੀਂ ਹੁੰਦਾ। ਇਸ ਮੌਕੇ ਮੰਡਲ ਪ੍ਰਧਾਨ ਸੰਜੀਵ ਸੋਬਤੀ ਨੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਰੰਜਿਸ਼ ਜਾਂ ਸਵਾਰਥ ਦੀ ਰਾਜਨੀਤੀ ਕਰਨ ਦੀ ਬਿਜਾਏ ਦੇਸ਼ ਦੇ ਵਿਕਾਸ ਦੀ ਗੱਲ ਕਰਨ ਅਤੇ ਦੇਸ਼ ਦੀ ਛਵੀਂ ਨੂੰ ਨੁਕਸਾਨ ਨਾ ਪਹੁੰਚਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ, ਗਗਨ ਚੌਹਾਨ, ਰਾਹੁਲ ਕੌਸ਼ਲ, ਅਨਵਰ ਘਈ, ਰਜਿੰਦਰ ਕੁਮਾਰ ਗੁਪਤਾ, ਰਜਿੰਦਰ ਸਿੰਗਲਾ, ਮਹਿੰਦਰ ਸਿੰਘ, ਅਮਿਤ ਮਹਿਤਾ, ਅਰਜਨ ਸ਼ਰਮਾਂ, ਵਨੀਤ ਗੁਪਤਾ, ਦੇਵਨ ਵਰਮਾ ਆਦਿ ਹਾਜ਼ਰ ਸਨ।