K9NEWSPUNJAB Bureau-

ਲੁਧਿਆਣਾ, 29 ਅਗਸਤ 2019 – ਲੁਧਿਆਣਾ ਦੀ ਬ੍ਰੋਸਟਲ ਜ਼ੇਲ੍ਹ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਬੰਦੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦਕਿ ਦੋ ਹੋਰ ਬੰਦੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਸਿਵਿਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸ਼ਾਮ ਪੰਜ ਵਜੇ ਕਰੀਬ ਵਾਪਰੀ ਜਦੋਂ ਬੰਦੀ ਬ੍ਰੋਸਟਲ ਜ਼ੇਲ੍ਹ ‘ਚ ਬਣੇ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਸਨ।