ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ‘ਚ 3 ਕੋਰੋਨਾਵਾਇਰਸ ਦੇ ਹੋਰ ਮਰੀਜ਼ਾਂ ਦੀ ਅੱਜ ਪੁਸ਼ਟੀ ਹੋਈ ਹੈ। ਪਿਛਲੇ ਦਿਨੀਂ ਪਿਤਾ – ਪੁੱਤਰ ਦੇ ਕੋਰੋਨਾ ਵਾਇਰਸ ਦਾ ਟੈੱਸਟ ਪਾਜ਼ੀਟਿਵ ਆਇਆ ਸੀ । ਅੱਜ 3 ਹੋਰ ਦੀ ਜਾਂਚ ਬਾਅਦ ਇਹ ਗਿਣਤੀ 5 ਹੋ ਗਈ ਹੈ । ਸਿਹਤ ਵਿਭਾਗ ਵੱਲੋਂ ਪਿੰਡ ਮੋਰਾਂਵਾਲੀ ਅਤੇ ਨਜ਼ਦੀਕੀ ਪਿੰਡਾਂ ‘ਚ ਘਰ-ਘਰ ਜਾ ਕੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ