ਫਗਵਾੜਾ (ਡਾ ਰਮਨ /ਅਜੇ ਕੋਛੜ)
ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਅਤੇ ਮਿਤੀ 24 ਮਾਰਚ 2020 ਨੂੰ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਕਰਫਿੳੂ ਦੌਰਾਨ ਦਿੱਤੀ ਕੁਝ ਛੋਟ ਦੀ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕੀਤੇ ਹਨ ਕਿ ਜ਼ਿਲੇ ਦੇ ਸਮੂਹ ਆਲੂ ਉਤਪਾਦਕ ਕਿਸਾਨ ਆਲੂ ਦੀ ਪੁਟਾਈ ਅਤੇ ਸਾਂਭ-ਸੰਭਾਲ (ਗਰੇਡਿੰਗ ਪੈਕਿੰਗ ਅਤੇ ਕੋਲਡ ਸਟੋਰ ਵਿਚ ਰੱਖਣਾ ਆਦਿ) ਲਈ ਕੰਮ ਕਰਦੇ ਸਮੇਂ ਲੇਬਰ ਵਿਚ ਇਕ-ਦੂਜੇ ਤੋਂ ਇਕ ਮੀਟਰ ਤੋਂ ਵੱਧ ਦੀ ਦੂਰੀ ਬਣਾ ਕੇ ਰੱਖਣ, ਲੇਬਰ ਲਈ ਮਾਸਕ, ਦਸਤਾਨੇ, ਸੈਨੀਟਾਈਜ਼ਰ ਆਦਿ ਮੁਹੱਈਆ ਕਰਵਾਉਣ ਲਈ ਜਿੰਮੇਵਾਰ ਹੋਣਗੇ। ਲੇਬਰ ਨੂੰ ਕੰਮ ਕਰਨ ਵਾਲੀ ਜਗਾ ਤੱਕ ਲਿਜਾਣ/ਛੱਡਣ ਦੀ ਜਿੰਮੇਵਾਰੀ ਵੀ ਕਿਸਾਨ ਦੀ ਹੋਵੇਗੀ। ਜਾਰੀ ਹੁਕਮਾਂ ਵਿਚ ਟਰਾਲੀ/ਹੋਰ ਸਾਧਨ ਦੀ ਵਰਤੋਂ ਕਰਦੇ ਹੋਏ ਲੇਬਰ ਨੂੰ ਲਿਜਾਣ/ਛੱਡਣ ਸਮੇਂ 10 ਤੋਂ ਵੱਧ ਲੇਬਰ ਨਾ ਬਿਠਾਉਣਾ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਗਈ ਹੈ।