ਫਗਵਾੜਾ 22 ਸਿਤੰਬਰ ( *ਅਸ਼ੋਕ ਲਾਲ* )ਅੱਜ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਜੀ ਬੈੰਸ ਅਤੇ ਲੋਕ ਇਨਸਾਫ ਪਾਰਟੀ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਜਰਨੈਲ ਨੰਗਲ਼ ਨੇ ਫਗਵਾੜਾ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਦੇ ਸੰਬੰਧ ਵਿੱਚ ਵਿਧਾਨ ਸਭਾ ਹਲਕਾ ਫਗਵਾੜਾ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ।ਪਿੰਡਾਂ ਦੇ ਇਸ ਤੂਫ਼ਾਨੀ ਦੌਰੇ ਦੌਰਾਨ ਬੈੰਸ ਅਤੇ ਨੰਗਲ਼ ਨੇ ਫਗਵਾੜਾ ਵਿੱਚ ਹੋਣ ਵਾਲੀ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਜ਼ਿਮਨੀ ਚੋਣ ਲਈ ਡੱਟ ਜਾਣ ਲਈ ਦਿਸ਼ਾ ਨਿਰਦੇਸ਼ ਦਿੱਤੇ।ਸਿਮਰਜੀਤ ਬੈੰਸ ਨੇ ਬੂਥ ਕਮੇਟੀਆਂ ਦੀਆਂ ਮੀਟਿੰਗਾਂ ਵੀ ਲਈਆਂ ਅਤੇ ਵਰਕਰਾਂ ਵਿੱਚ ਉਤਸ਼ਾਹ ਵੀ ਭਰਿਆ।ਅੱਜ ਦੇ ਦੌਰੇ ਵਿੱਚ ਬੈੰਸ ਨੇ ਵੱਖ ਵੱਖ ਬੂਥਾਂ ਦੀਆਂ ਮੀਟਿੰਗਾਂ ਪਿੰਡ ਨਰੂੜ,ਡੁਮੇਲੀ,ਸਤਨਾਮਪੁਰਾ ਅਤੇ ਬੰਗਾ ਰੋਡ ਵਿਖੇ ਵੱਖ ਵੱਖ ਮੀਟਿੰਗਾਂ ਵਿੱਚ ਤਕਰੀਬਨ 26 ਬੂਥਾਂ ਕਮੇਟੀਆਂ ਦੇ ਵਰਕਰਾਂ ਨੂੰ ਚੋਣਾਂ ਸੰਬੰਧੀ ਦਿਸ਼ਾ ਨਿਰਦੇਸ਼ ਦਿੱਤੇ।ਪੱਤਰਕਾਰਾਂ ਵਲੋਂ ਉਮੀਦਵਾਰ ਬਾਰੇ ਪੁੱਛੇ ਗਏ ਸਵਾਲ ਤੇ ਬੈੰਸ ਨੇ ਕਿਹਾ ਕਿ ਬੁੱਧਵਾਰ ਨੂੰ ਪੀਡੀਏ ਦੀ ਮੀਟਿੰਗ ਰੱਖੀ ਗਈ ਹੈ ਅਤੇ ਪੀਡੀਏ ਦੀਆਂ ਭਾਈਵਾਲ ਸਾਰੀਆਂ ਪਾਰਟੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਹੋਵੇਗਾ।ਇਸ ਮੌਕੇ ਜਰਨੈਲ ਨੰਗਲ਼ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ ਭਾਜਪਾ ਨੂੰ ਸਬਕ ਸਿਖਾਉਣ ਲਈ ਪੱਬਾਂ ਭਾਰ ਹਨ।ਇਸ ਮੌਕੇ ਤੇ ਡਾ.ਸੁਖਦੇਵ ਚੌਕੜੀਆ,ਬਲਰਾਜ,ਬਾਉ,ਭਾਈ ਸਰਬਜੀਤ ਸਿੰਘ ਲੁਭਾਣਾ,ਹਰਭਜਨ ਨਰੂੜ,ਈਸ਼ਰ ਸਿੰਘ,ਗੁਰਮੁਖ ਸਿੰਘ,ਰੁਘਵੀਰ,ਜਤਿੰਦਰ ਮੋਹਨ ਡੁਮੇਲੀ,ਅਵਤਾਰ ਗੰਢਵਾ,ਬਲਵੀਰ ਠਾਕੁਰ,ਵਿਜੇ ਪੰਡੋਰੀ,ਸ਼ਸ਼ੀ ਬੰਗੜ ਚੱਕ ਹਕੀਮ,ਚਰਨਜੀਤ ਚਿਹੇੜੂ,ਜੀਵਨ ਡੁਮੇਲੀ,ਮੌਂਟੀ,ਰੋਸ਼ਨ ਸਤਨਾਮਪੁਰਾ,ਡਾ.ਰਮੇਸ਼,ਜੀਤਾ,
ਵਿਨੋਦ ਸੰਤੋਖਪੁਰਾ,ਯੋਗੇਸ਼ ਅਤੇ ਹੋਰ ਸਾਥੀ ਹਾਜ਼ਰ ਸਨ।