ਫਗਵਾੜਾ( ਅਜੈ ਕੋਛੜ )

ਅੱਜ ਦੇ ਦਿਨ ਨੂੰ ਦੁਨੀਆ ਭਰ ਵਿੱਚ ਵਰਲਡ ਸਟਰੋਕ ਡੇ ਵਜੋਂ ਮਨਾਇਆ ਜਾਂਦਾ ਹੈ ਇਸ ਦਾ ਮਕਸਦ ਇਸ ਬਿਮਾਰੀ ਦੇ ਵੱਧ ਰਹੇ ਮਰੀਜ ਅਤੇ ਉਨ੍ਹਾਂ ਪ੍ਰਤੀ ਗੰਭੀਰਤਾ ਨੂੰ ਦੇਖਦਿਆ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਆਮ ਲੋਕ ਇਸ ਭਿਆਨਕ ਬਿਮਾਰੀ ਦੇ ਬਾਰੇ ‘ਚ ਜਾਣਕਾਰੀ ਲੈ ਸਮਾਂ ਰਹਿੰਦੇ ਆਪਣਾ ਬਚਾਅ ਕਰ ਸਕਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਹਸਪਤਾਲ ਫਗਵਾੜਾ ਵਿਖੇ ਤੈਨਾਤ ਮੈਡੀਕਲ ਸਪੈਸ਼ਲਲਿਸਟ ਡਾ.ਐਸਪੀ ਸਿੰਘ ਨੇ ਸਿਵਲ ਹਸਪਤਾਲ ਵਿਖੇ ਰੱਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕੀਤਾ। ਸੀਨੀਅਰ ਮੈਡੀਕਲ ਅਫਸਰ ਡਾਕਟਰ ਕਮਲ ਕਿਸ਼ੋਰ ਦੀ ਅਗਵਾਈ ਹੇਠ ਰੱਖੇ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾਕਟਰ ਐਸ.ਪੀ.ਸਿੰਘ ਨੇ ਆਖਿਆ ਕਿ ਸਟਰੋਕ ਜਿਸਨੂੰ ਸਧਾਰਨ ਸ਼ਬਦਾਂ ਵਿੱਚ ਲਕਵਾ ਵੀ ਕਿਹਾ ਜਾਂਦਾ ਹੈ, ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਮਰੀਜ ਦਾ ਮੂੰਹ ਟੇਢਾ ਹੋ ਜਾਂਦਾ ਹੈ ਹੱਥ ਪੈਰ ਬੇਜਾਨ ਹੋ ਜਾਂਦੇ ਹਨ ਅਤੇ ਜਵਾਨ ਲੜਖੜਾਉਣ ਲੱਗ ਜਾਂਦੀ ਹੈ ਜਾਂ ਫਿਰ ਆਵਾਜ ਪੂਰੀ ਤਰ੍ਹਾਂ ਨਾਲ ਚੱਲੀ ਜਾਂਦੀ ਹੈ ਅਜਿਹਾ ਹੋਣ ਤੇ ਜੇ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਹਨ। ਉਨਾਂ ਕਿਹਾ ਕਿ ਫਾਸਟ ਫੂਡ, ਮੋਟਾਪਾ, ਸ਼ੂਗਰ, ਬੀਪੀ, ਜ਼ਿਆਦਾ ਨਮਕ, ਜਿਆਦਾ ਮਾਤਰਾ ਵਿੱਚ ਲਿਆ ਤੇਲ ਘਿਉ ਆਦਿ ਦਾ ਵੱਧਣਾ ਇਸ ਬਿਮਾਰੀ ਦੇ ਵਾਧੇ ਦੀ ਨਿਸ਼ਾਨੀ ਹੈ। ਇਸ ਬਿਮਾਰੀ ਤੋਂ ਬਚਣ ਲਈ ਇਹਨਾਂ ਚੀਜ਼ਾ ਨੂੰ ਕੋਟਰੋਲ ਵਿੱਚ ਰੱਖਕੇ ਇਸ ਭਿਆਨਕ ਤੇ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਮੈਡਮ ਗੁਰਜੀਤ ਕੌਰ, ਮੈਡਮ ਕਮਲਜੀਤ ਕੋਰ ਤੋਂ ਇਲਾਵਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਮੌਜੂਦ ਸੀ