ਨਕੋਦਰ/ਸ਼ਾਹਕੋਟ(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ )ਕੋਰੋਨਾ ਵਾੲਿਰਸ ਕਾਰਨ ਘਰਾਂ ਵਿੱਚ ਬੈਠਣ ਨੂੰ ਮਜਬੂਰ ਲੋਕਾਂ ਤੱਕ ਰਾਸ਼ਨ ਲੰਗਰ ਅਤੇ ਹੋਰ ਸਮੱਗਰੀ ਪਹੁੰਚਾੳੁਣ ਲੲੀ ੲਿੰਦਰਜੀਤ ਲੱਕੀ ਲੀਡਰ ਸ਼ੋ੍ਮਣੀ ਅਕਾਲੀ ਦਲ ( ਬਾਦਲ )ਨਕੋਦਰ ਨੇ ਸਾਰੀਅਾਂ ਸਮਾਜਿਕ ਸੰਸਥਾਵਾਂ ,ਦਾਨੀ ਸੱਜਣਾਂ ,ਗੁਰਦੁਅਾਰਿਅਾਂ ,ਮੰਦਿਰਾਂ ਦੀਅਾਂ ਪ੍ਬੰਧਕ ਮੈਂਬਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਹੈ ੲਿੰਦਰਜੀਤ ਲੱਕੀ ਨੇ ਕਿਹਾ ਕੀ ਅੱਜ ੲਿਸ ਮੁਸ਼ਕਲ ਘੜੀ ਵਿੱਚ ਹਰ ਕੋੲੀ ਜ਼ਰੂਰਤਮੰਦ ਪਰਿਵਾਰ ਦੀ ਮਦਦ ਲੲੀ ਅੱਗੇ ਅਾ ਰਹੇ ਹਨ ੲਿਹ ਬਹੁਤ ਹੀ ਸ਼ਲਾਂਘਾ ਯੋਗ ਕਦਮ ਹੈ ਮੈ ਸਾਰਿਅਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਅਾਪਣੇ ਘਰਾਂ ਵਿੱਚ ਰਹਿਣ ,ਅਾਪਾ ਤਦ ਹੀ ਸੁਰਖਿਅਤ ਰਹਾਂਗੇ,ਜੇਕਰ ਅਾਪਾ ਘਰ ਬੈਠਾਂਗੇ,ਅੱਜ ਕੋਰੋਨਾ ਮਹਾਮਾਰੀ ਕਾਫੀ ਫੈਲਦੀ ਜਾ ਰਹੀ ਹੈ,ੲਿਸ ਕਰਕੇ ਸਾਰੇ ਲੋਕ ਅਾਪਣੇ ਘਰਾਂ ਵਿੱਚ ਹੀ ਰਹਿਣ ।