ਪੰਚਕੁਲਾ ਦੀ ਅਦਾਲਤ ਵੱਲੋਂ ਜ਼ਮਾਲਤ ਮਿਲਣ ਮਗਰੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਅੱਜ ਸ਼ਾਮ ਅੰਬਾਲਾ ਜੇਲ• ਵਿਚੋਂ ਰਿਹਾਅ ਹੋ ਗਈ।
ਪੰਚਕੁਲਾ ਦੀ ਅਦਾਲਤ ਵੱਲੋਂ ਉਸ ਖਿਲਾਫ ਦੇਸ਼ ਧਰੋਹ ਦਾ ਦੋਸ਼ ਖਾਰਜ ਕੀਤੇ ਜਾਣ ਦੇ ਚਾਰ ਦਿਨ ਬਾਅਦ ਹਨੀਪ੍ਰੀਤ ਨੇ ਜ਼ਮਾਨਤ ਲਈ ਅਰਜ਼ੀ ਲਗਾਈ ਸੀ। ਅੱਜ ਅਦਾਲਤ ਨੇ ਪੰਚਕੁਲਾ ਵਿਚ 2017 ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਉਸਨੂੰ ਜ਼ਮਾਨਤ ਦੇ ਦਿੱਤੀ ਸੀ।