ਫਗਵਾੜਾ (ਡਾ ਰਮਨ )

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਕਾਲਜ ਪ੍ਰਿਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਯੋਗ ਅਗਵਾਈ ਅਧੀਨ “ਗਰੋਇੰਗ ਰੋਲ ਆਫ਼ ਡਿਜੀਟਲ ਮੀਡੀਆ ਇੰਨ ਪਰੈਜੰਟ ਸੀਨਾਰੀਓ” ਪੰਜਾਬੀ ਅਨੁਵਾਦ “ਮੌਜੂਦਾ ਸਮੇਂ ਵਿਚ ਡਿਜੀਟਲ ਮੀਡੀਆ ਦੀ ਵੱਧ ਰਹੀ ਭੂਮਿਕਾ” ਵਿਸ਼ੇ ’ਤੇ ‘ਗੂਗਲ ਮੀਟ’ ਰਾਹੀਂ ਆਨ-ਲਾਈਨ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਕੀ-ਨੋਟ ਸਪੀਕਰ ਵੱਜੋਂ ਡਾ. ਬਿਕਰਮਜੀਤ ਸਿੰਘ, ਡੀਨ ਅਕਾਦਮਿਕ, ਮਾਤਾ ਗੁਜਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਵਿਸ਼ੇਸ਼ ਬੁਲਾਰੇ ਵੱਜੋਂ ਡਾ. ਬਲਦੇਵ ਸਿੰਘ, ਕੰਪਿਊਟਰ ਵਿਭਾਗ, ਲ਼ਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੁਆਰਾ ਆਪਣੇ ਵੱਡਮੁੱਲੇ ਵਿਚਾਰਾਂ ਨੂੰ ਸਰੋਤਿਆਂ ਅੱਗੇ ਪੇਸ਼ ਕੀਤਾ ਗਿਆ। ਵੈਬੀਨਾਰ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੁਆਰਾ ਕੀ-ਨੋਟ ਸਪੀਕਰ, ਵਿਸ਼ੇਸ਼ ਬੁਲਾਰਿਆ ਅਤੇ ਸਰੋਤਿਆਂ ਨੂੰ ਜੀ ਆਇਆ ਆਖਿਆ ਗਿਆ ਅਤੇ ਦੱਸਿਆ ਕਿ ਇਸ ਵੈਬੀਨਾਰ ਦਾ ਮੁੱਖ ਮਕਸਦ ਕੋਵਿਡ-19 ਦੀ ਮਹਾਂਮਾਰੀ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਘਰ ਬੈਠੇ ਉਪਲੱਬਧ ਆਨ-ਲਾਈਨ ਸਰੋਤਾਂ ਦੀ ਜਾਣਕਾਰੀ ਦੇਣਾ ਹੈ। ਇਸ ਵੈਬੀਨਾਰ ਵਿੱਚ 169 ਮੈਂਬਰਾਂ ਦੁਆਰਾ ਰਜਿਸਟ੍ਰੇਸ਼ਨ ਕਰਵਾਈ ਗਈ। ਇਸ ਮੌਕੇ ਡਾ. ਬਿਕਰਮਜੀਤ ਸਿੰਘ ਦੁਆਰਾ ਆਨ-ਲਾਈਨ ਪੜ੍ਹਾਈ ਕਰਨ ਲਈ ਉਪਲੱਬਧ ਪਲੇਟਫ਼ਾਰਮ ਅਤੇ ਗੂਗਲ ਕਲਾਸਰੂਮ ਦੀ ਵਰਤੋਂ ਸਬੰਧੀ ਵਿਵਹਾਰਿਕ ਜਾਣਕਾਰੀ ਦਿਤੀ। ਉਹਨਾਂ ਨੇ ਆਪਣੇ ਇੰਟਰੈਕਟਿਵ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਹੋਮ ਵਰਕ ਦੇਣ ਅਤੇ ਅਸਾਈਨਮੈਂਟ ਜਮ੍ਹਾਂ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ । ਉਹਨਾਂ ਨੇ ਗੂਗਲ ਮੀਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜਿਸ ਨਾਲ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨ-ਲਾਈਨ ਪੜ੍ਹਾਈ ਕਰਵਾਈ ਜਾ ਸਕਦੀ ਹੈ। ਇਸ ਮੌਕੇ ਡਾ. ਬਲਦੇਵ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆਂ ਕਿ ਪੜ੍ਹਾਈ ਕਰਨ ਅਤੇ ਕਰਵਾਉਣ ਲਈ ਇੰਨਰਨੈੱਟ ਉਪਰ ਵੱਖ-ਵੱਖ ਸਾਈਟਾਂ ਅਤੇ ਐਪ ਮੌਜੂਦ ਹਨ ਜਿਵੇਂ ਕਿ ਈ-ਪਾਠਸ਼ਾਲਾ, ਮੌਕ ਅਤੇ ਮੂਡਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਡਾ. ਹਰਮਨਦੀਪ ਸਿੰਘ ਗਿੱਲ, ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੁਆਰਾ ਪਿ੍ਰੰਸੀਪਲ ਸਾਹਿਬ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਕਾਲਜ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ। ਇਸ ਮੌਕੇ ਪ੍ਰੋ. ਅਮਰਪਾਲ ਕੌਰ ਵੱਲੋਂ ਆਏ ਹੋਏ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਵੈਬੀਨਾਰ ਨੂੰ ਸਫ਼ਲਤਾਪੂਰਵਕ ਸੰਪੰਨ ਕਰਵਾਉਣ ਵਿਚ ਵੈਬੀਨਾਰ ਪ੍ਰੋਜੈਕਟ ਦੇ ਕੁਆਰਡੀਨੇਟਰਾਂ ਪ੍ਰੋ. ਹਰਪ੍ਰੀਤ ਸਿੰਘ ਅਤੇ ਪ੍ਰੋ. ਗੁਰਧਿਆਨ ਕੁਮਾਰ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਪ੍ਰੋ. ਦਮਨਜੀਤ ਕੌਰ ਦੁਆਰਾ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਈ ਗਈ।